Close
Menu

ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਫੈਡਰਰ ਪੁੱਜੇ ਕੁਆਟਰ ਫਾਇਨਲ ‘ਚ

-- 19 June,2015

ਹਾਲੇ- ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਲਤਾਵੀਆ ਦੇ ਅਰਨੈਸਟਸ ਗੁਲਬਿਸ ਨੂੰ ਲਗਾਤਾਰ ਸੈਟਾਂ ਵਿਚ 6-3, 7-5 ਤੋਂ ਹਰਾ ਕੇ ਪਿਛਲੇ ਸਾਲ ਫ੍ਰੈਂਚ ਓਪਨ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਅਤੇ ਗੈਰੀ ਵੈੱਬਰ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪੁੱਜ ਗਏ।

ਹਾਲ ‘ਚ 7 ਵਾਰ ਚੈਂਪੀਅਨ ਰਹਿ ਚੁਕੇ ਅਤੇ ਸ਼ਿਖ਼ਰ ਦਰਜਾ ਹਾਸਲ ਫੈਡਰਰ ਅਤੇ ਗੁਲਬਿਸ ਦੇ ਵਿਚ ਇਸ ਮੈਚ ਤੋਂ ਪਹਿਲਾਂ ਤੱਕ 2-2 ਦਾ ਕਰੀਅਰ ਰਿਕਾਰਡ ਸੀ । ਗੁਲਬਿਸ ਨੇ ਪਿਛਲੇ ਸਾਲ ਫੈਡਰਰ ਨੂੰ ਫ੍ਰੈਂਚ ਓਪਨ ਦੇ 5 ਸੈਟਾਂ ਵਿਚ ਹਰਾਇਆ ਸੀ ਪਰ ਵਿੰਬਲਡਨ ਤੋਂ ਪਹਿਲਾਂ ਇਸ ਗ੍ਰਾਸ ਟੂਰਨਾਮੈਂਟ ਵਿਚ ਫੈਡਰਰ ਨੇ ਆਪਣੇ ਮੁਕਾਬਲੇਬਾਜ਼ ਨੂੰ ਜ਼ਿਆਦਾ ਮੌਕਾ ਨਹੀਂ ਦਿੱਤਾ ਅਤੇ ਕਰੀਅਰ ਰਿਕਾਰਡ 3-2 ਪਹੁੰਚਾ ਦਿੱਤਾ।

ਫੈਡਰਰ ਨੇ ਪਹਿਲਾ ਸੈਟ ਇਕ ਸਰਵਿਸ ਬ੍ਰੇਕ ਦੀ ਬਦੌਲਤ 27 ਮਿੰਟਾਂ ਵਿਚ ਜਿੱਤ ਲਿਆ। ਫੈਡਰਰ ਨੇ ਦੂਜੇ ਸੈਟ ‘ਚ 5-5 ਦੇ ਅੰਕਾਂ ਤੇ ਤਿਹਰੇ ਬ੍ਰੇਕ ਅੰਕ ਹਾਸਲ ਕੀਤੇ। ਗੁਲਬਿਸ ਨੇ ਪਹਿਲੇ 2 ਬਚਾਏ ਪਰ ਤੀਸਰੇ ‘ਚ ਡਬਲ ਫਾਲਟ ਕਰ ਗਏ। ਫੈਡਰਰ ਨੇ ਅਗਲਾ ਗੇਮ ਜਿੱਤ ਕੇ ਮੈਚ ਖ਼ਤਮ ਕਰ ਦਿੱਤਾ। ਫੈਡਰਰ ਦਾ ਕੁਆਰਟਰਫਾਈਨਲ ‘ਚ ਜਰਮਨੀ ਦੇ ਫਲੋਰੀਅਨ ਮੇਅਰ ਨਾਲ ਮੁਕਾਬਲਾ ਹੋਵੇਗਾ ਜਿਸਦੇ ਖਿਲਾਫ ਚੋਟੀ ਦੇ ਖਿਡਾਰੀ ਦਾ 5-0 ਦਾ ਰਿਕਾਰਡ ਹੈ।

ਮੇਅਰ ਨੇ ਇਕ ਹੋਰ ਮੈਚ ਵਿਚ ਅਮਰੀਕਾ ਦੇ ਜਾਨਸਨ ਨੂੰ 6-3, 7-6 ਨਾਲ ਹਰਾਇਆ। ਤੀਜਾ ਦਰਜਾ ਹਾਸਲ ਟਾਮਸ ਬੇਦਿਰਚ ਅਤੇ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਵੀ ਕੁਆਟਰ ਫਾਈਨਲ ਵਿਚ ਪੁੱਜ ਗਏ ਹਨ। ਬੇਦਿਰਚ ਨੇ ਕ੍ਰੋਏਸ਼ੀਆ ਦੇ ਬੋਨਰਾ ਕੋਨਿਚ ਨੂੰ 6-3, 6-2 ਨਾਲ ਅਤੇ ਕਾਰਲੋਵਿਚ ਨੇ ਜਰਮਨੀ ਦੇ ਐਲਕਜੈਂਡਰ ਜਵੇਰੇਵ ਨੂੰ 6-7, 6-3, 6-3 ਨਾਲ ਹਰਾਇਆ।

Facebook Comment
Project by : XtremeStudioz