Close
Menu

ਗੰਨੇ ਦਾ ਬਕਾੲਿਅਾ 19 ਹਜ਼ਾਰ ਕਰੋੜ ਤੋਂ ਟਪਿਅਾ

-- 10 April,2015

ਨਵੀਂ ਦਿੱਲੀ, ਗੰਨੇ ਦੇ ਬਕਾੲੇ ਦਾ ਭੁਗਤਾਨ ਨਾ ਹੋਣ ਕਰਕੇ ਕਿਸਾਨਾਂ ਦੀ ਮਾਲੀ ਹਾਲਤ ਦਿਨੋਂ ਦਿਨ ਨਿਘਰਦੀ ਜਾ ਰਹੀ ਹੈ। ੲਿਹ ਬਕਾੲਿਅਾ 19 ਹਜ਼ਾਰ ਕਰੋੜ ਰੁਪੲੇ ਤੋਂ ਵੱਧ ਹੋ ਜਾਣ ਨਾਲ ਕੇਂਦਰ ਨੇ ਗੰਨੇ ਦੀ ਪੈਦਾਵਾਰ ਵਾਲੇ ਸੂਬਿਅਾਂ ਦੇ ਕਿਸਾਨਾਂ ਅਤੇ ਮੁੱਖ ਮੰਤਰੀਅਾਂ ਦੀ 15 ਅਤੇ 16 ਅਪਰੈਲ ਨੂੰ ਮੀਟਿੰਗਾਂ ਸੱਦ ਲੲੀਅਾਂ ਹਨ।
ਖੰਡ ਮਿਲਾਂ ਕਿਸਾਨਾਂ ਦੇ ਬਕਾੲੇ ਦਾ ਭੁਗਤਾਨ ਨਹੀਂ ਕਰ ਰਹੀਅਾਂ ਹਨ ਕਿੳੁਂਕਿ ਖੰਡ ਦੇ ਭਾਅ ੳੁਤਪਾਦਨ ਲਾਗਤ ਤੋਂ ਹੇਠਾਂ ਚਲ ਰਹੇ ਹਨ। ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ,‘‘ਗੰਨਾ ਕਿਸਾਨਾਂ ਦੀ ਹਾਲਤ ਤਰਸਯੋਗ ਹੈ। ੲਿਸ ਸਾਲ ੳੁਨ੍ਹਾਂ ਦਾ ਬਕਾੲਿਅਾ 19,243 ਕਰੋੜ ਰੁਪੲੇ ਹੋ ਗਿਅਾ ਹੈ। ਖੰਡ ਸੈਕਟਰ ਨੂੰ ਕੰਟਰੋਲ ਮੁਕਤ ਕੀਤੇ ਜਾਣ ਤੋਂ ਬਾਅਦ ਕੇਂਦਰ ਦਾ ਕੋੲੀ ਦਖ਼ਲ ਨਹੀਂ ਰਹਿ ਗਿਅਾ ਹੈ ਪਰ ਫਿਰ ਵੀ ਕਿਸਾਨਾਂ ਦੀਅਾਂ ਮੁਸ਼ਕਲਾਂ ਨੂੰ ਹੱਲ ਕਰਨਾ ਪੲੇਗਾ।’’
ਗੰਨਾ ਕਿਸਾਨਾਂ ਨਾਲ 15 ਅਪਰੈਲ ਨੂੰ ਬੈਠਕ ਕੀਤੀ ਜਾੲੇਗੀ ਜਦਕਿ ਅਗਲੇ ਦਿਨ ਸੂਬਿਅਾਂ ਦੇ ਮੁੱਖ ਮੰਤਰੀਅਾਂ ਨਾਲ ੲਿਸ ਸਮੱਸਿਅਾ ਨੂੰ ਵਿਚਾਰਿਅਾ ਜਾੲੇਗਾ।
ਸਰਕਾਰੀ ਅੰਕੜਿਅਾਂ ਮੁਤਾਬਕ ਸਭ ਤੋਂ ਵੱਧ ਬਕਾੲਿਅਾ ਯੂਪੀ ਦੀਅਾਂ ਖੰਡ ਮਿਲਾਂ ਵੱਲ ਹੈ, ਜਿਨ੍ਹਾਂ 9715 ਕਰੋੜ ਰੁਪੲੇ ਦਾ ਭੁਗਤਾਨ ਕਰਨਾ ਹੈ ਜਦਕਿ ਮਹਾਰਾਸ਼ਟਰ ਨੇ 2864 ਕਰੋੜ, ਕਰਨਾਟਕ ਨੇ 2402 ਕਰੋੜ, ਪੰਜਾਬ ਨੇ 682 ਕਰੋੜ ਅਤੇ ਤਾਮਿਲ ਨਾਡੂ ਨੇ 656 ਕਰੋੜ ਰੁਪੲੇ ਦਾ ਕਿਸਾਨਾਂ ਨੂੰ ਭੁਗਤਾਨ ਕਰਨਾ ਹੈ।

Facebook Comment
Project by : XtremeStudioz