Close
Menu

‘ਗੱਬਰ ਇਜ਼ ਬੈਕ’ ਨੇ ਕੀਤਾ 63 ਕਰੋੜ ਦਾ ਕਾਰੋਬਾਰ

-- 10 May,2015

ਮੁੰਬਈ- ਹਾਲ ਹੀ ‘ਚ ਰਿਲੀਜ਼ ਹੋਈ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ ‘ਗੱਬਰ ਇਜ਼ ਬੈਕ’ ਨੇ ਹੁਣ ਤੱਕ 63 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਪਹਿਲੇ ਸ਼ੁੱਕਰਵਾਰ ਇਸ ਫਿਲਮ ਨੇ 13.05 ਕਰੋੜ ਦੀ ਕਮਾਈ ਨਾਲ ਖਾਤਾ ਖੋਲਿਆ ਸੀ। ਸ਼ਨੀਵਾਰ ਨੂੰ ਇਸ ਦੀ ਕਮਾਈ ਡਿੱਗ ਕੇ 11.36 ਕਰੋੜ ਰੁਪਏ ਹੋ ਗਈ ਸੀ। ਐਤਵਾਰ ਨੂੰ ਇਸ ਦੀ ਕਮਾਈ ‘ਚ ਵਾਧਾ ਹੋਇਆ। ਇਸ ਫਿਲਮ ਦੀ ਸੋਮਵਾਰ ਦੀ ਕਮਾਈ ਵੀ ਵਧੀਆ ਰਹੀ। ਇਸ ਫਿਲਮ ਨੇ ਮੰਗਲਵਾਰ ਨੂੰ 5, ਬੁੱਧਵਾਰ ਨੂੰ 4.30 ਅਤੇ ਵੀਰਵਾਰ ਨੂੰ 4.20 ਕਰੋੜ ਦੀ ਕਮਾਈ ਕੀਤੀ। ਤੁਹਾਨੂੰ ਦੱਸ ਦਈਏ ਇਸ ਫਿਲਮ ‘ਚ ਅਕਸ਼ੈ ਕੁਮਾਰ ਦੇ ਨਾਲ ਸ਼ਰੂਤੀ ਹਾਸਨ ਨੇ ਲੀਡ ਰੋਲ ਪਲੇ ਕੀਤਾ ਸੀ। ਇਹ ਫਿਲਮ ਸ਼ੂਜਿਤ ਸਰਕਾਰ ਵਲੋਂ ਨਿਰਦੇਸ਼ਿਤ ਹੈ।

Facebook Comment
Project by : XtremeStudioz