Close
Menu

ਗੱਲਾਂ ਬਣਾਉਣੀਆਂ ਬਹੁਤ ਆਸਾਨ ਹੁੰਦੀਆਂ ਨੇ: ਰਵੀ ਸ਼ਾਸਤਰੀ

-- 24 December,2018

ਮੈਲਬਰਨ, 24 ਦਸੰਬਰ
ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤੀ ਟੀਮ ਦੀਆਂ ਹੋ ਰਹੀਆਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਆਲੋਚਕਾਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਲੱਖਾਂ ਮੀਲ ਦੂਰ ਬੈਠ ਕੇ ਗੱਲਾਂ ਕਰਨੀਆਂ ਆਸਾਨ ਹੁੰਦੀਆਂ ਹਨ। ਭਾਰਤ ਨੂੰ ਪਰਥ ’ਚ ਦੂਜੇ ਟੈਸਟ ’ਚ 146 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮਹਾਨ ਬੱਲੇਬਾਜ਼ ਵਰਗੇ ਸਾਬਕਾ ਖਿਡਾਰੀਆਂ ਨੇ ਵੀ ਟੀਮ ਪ੍ਰਬੰਧਨ ਦੀ ਚੋਣ ਨੀਤੀ ’ਤੇ ਸਵਾਲ ਚੁੱਕੇ ਹਨ ਅਤੇ ਕਪਤਾਨ ਵਿਰਾਟ ਕੋਹਲੀ ਤੇ ਮੁੱਖ ਕੋਚ ਤੋਂ ਵਧੇਰੇ ਜਵਾਬਦੇਹੀ ਦੀ ਮੰਗ ਕੀਤੀ ਹੈ।
ਸ਼ਾਸਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਆਲੋਚਨਾਵਾਂ ਨੂੰ ਉਨ੍ਹਾਂ ਨੂੰ ਮੁੱਢੋਂ ਰੱਦ ਕਰਦੇ ਹੋਏ ਇਹ ਜਤਾ ਦਿੱਤਾ ਕਿ ਉਨ੍ਹਾਂ ਨੂੰ ਇਹ ਟਿੱਪਣੀਆਂ ਪਸੰਦ ਨਹੀਂ ਆਈਆਂ। ਸ਼ਾਸਤਰੀ ਨੇ ਸਾਬਕਾ ਕ੍ਰਿਕਟਰਾਂ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਲੱਖਾਂ ਮੀਲ ਦੂਰ ਬੈਠੇ ਹੁੰਦੇ ਹੋ ਤਾਂ ਗੱਲਾਂ ਬਣਾਉਣਾ ਆਸਾਨ ਹੁੰਦਾ ਹੈ। ਉਹ ਕਾਫੀ ਦੂਰ ਬੈਠ ਕੇ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਹ ਕਰਨਾ ਹੈ ਜੋ ਟੀਮ ਲਈ ਸਭ ਤੋਂ ਵਧੀਆ ਹੈ, ਇਹ ਆਮ ਜਿਹੀ ਗੱਲ ਹੈ। ਚੋਣ ਮਾਮਲੇ ’ਚ ਸ਼ਾਸਤਰੀ ਨੇ ਕਿਹਾ ਕਿ ਇਕਮਾਤਰ ਦੁਬਿਧਾ ਰਵਿੰਦਰ ਜਡੇਜਾ ਨੂੰ ਲੈ ਕੇ ਸੀ ਅਤੇ ਅਜਿਹਾ ਕੁਝ ਨਹੀਂਸੀ ਜਿਵੇਂ ਕਿ ਮਾਹਿਰਾਂ ਨੇ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਡੇਜਾ ਦੇ ਮੋਢੇ ’ਚ ਉਸ ਸਮੇਂ ਤੋਂ ਹੀ ਜਕੜਨ ਸੀ ਜਦੋਂ ਉਹ ਰਣਜੀ ਟਰਾਫੀ ਖੇਡ ਰਹੇ ਸਨ ਅਤੇ ਆਸਟਰੇਲੀਆ ਪਹੁੰਚਣ ਤੋਂ ਚਾਰ ਦਿਨਾਂ ਬਾਅਦ ਉਸ ਨੂੰ ਟੀਕੇ ਵੀ ਲਗਾਏ ਗਏ। ਉਨ੍ਹਾਂ ਹਾਲਾਂਕ ਮੰਨਿਆ ਕਿ ਸਿਖ਼ਰਲਾ ਕ੍ਰਮ ਟੀਮ ਲਈ ਮੁੱਦਾ ਹੈ ਕਿਉਂਕਿ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੈ ਦੋ ਟੈਸਟਾਂ ਦੀਆਂ ਲਗਾਤਾਰ ਚਾਰ ਪਾਰੀਆਂ ’ਚ ਅਸਫ਼ਲ ਰਹੇ। ਉਨ੍ਹਾਂ ਕਿਹਾ ਕਿ ਸਿਖ਼ਰਲੇ ਕ੍ਰਮ ਦੀ ਸਮੱਸਿਆ ਵੱਡੀ ਚਿੰਤਾ ਹੈ। ਕੋਚ ਨੇ ਸੰਕੇਤ ਦਿੱਤੇ ਕਿ ਟੀਮ ਪ੍ਰਬੰਧਨ ਬਦਲ ਦੇ ਰੂਪ ’ਚ ਮਯੰਕ ਅਗਰਵਾਲ ਦੇ ਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

Facebook Comment
Project by : XtremeStudioz