Close
Menu

ਘਰਾਂ ਤੇ ਵਾਹਨਾਂ ਲੲੀ ਸਸਤੇ ਹੋਏ ਕਰਜ਼ੇ

-- 30 September,2015

ਮੁੰਬੲੀ, 30 ਸਤੰਬਰ; ਭਾਰਤੀ ਰਿਜ਼ਰਵ ਬੈਂਕ ਨੇ ਅੱਜ ਮੁੱਖ ਨੀਤੀਗਤ ਦਰ (ਰੈਪੋ ਰੇਟ) ਵਿੱਚ 0.50 ਫੀਸਦ ਦੀ ਕਟੌਤੀ ਕਰ ਦਿੱਤੀ ਜਿਸ ਨਾਲ ਘਰ, ਵਾਹਨ ਤੇ ਕੰਪਨੀਅਾਂ ਲੲੀ ਕਰਜ਼ੇ ਹੋਰ ਸਸਤੇ ਹੋਣ ਦਾ ਰਾਹ ਖੁੱਲ੍ਹ ਗਿਅਾ ਹੈ। ੲਿਸ ਦੌਰਾਨ ਅੈਸਬੀਅਾੲੀ ਨੇ ਵਿਅਾਜ ਦਰਾਂ 0.4 ਫੀਸਦ ਦੀ ਕੌਟਤੀ ਕਰ ਦਿੱਤੀ ਹੈ ਜੋ ਪੰਜ ਅਕਤੂਰ ਤੋਂ ਲਾਗੂ ਹੋਵੇਗੀ। ਅਾਂਧਰਾ ਬੈਂਕ ਨੇ ਵੀ ਵਿਅਾਜ ਦਰ 25 ਫੀਸਦ ਘੱਟ ਕਰ ਦਿੱਤੀ ਹੈ ਜਦ ਕਿ ਪ੍ਰਮੁੱਖ ਨਿੱਜੀ ਅਾੲੀਸੀਅਾੲੀਸੀਅਾੲੀ ਤੇ ਅੈਕਸਿਸ ਬੈਂਕ ਨੇ ਵੀ ਵਿਅਾਜ਼ ਦਰਾਂ ਘਟਾੳੁਣ ਦੇ ਸੰਕੇਤ ਦਿੱਤੇ ਹਨ। ੲਿਸ ਨਾਲ ਬੱਚਤ ਖਾਤਿਅਾਂ ਤੇ ਮਿਅਾਦੀ ਜਮ੍ਹਾਂ ਰਾਸ਼ੀਅਾਂ ’ਤੇ ਦਿੱਤ ਜਾਂਦੇ ਵਿਅਾਜ ਵਿੱਚ ਕਮੀ ਅਾਵੇਗੀ। ਸਰਕਾਰ ਨੇ ਕਿਹਾ ਹੈ ਕਿ ੳੁਹ ਛੋਟੀਅਾਂ ਬੱਚਤਾਂ, ਪੀਪੀਅੈਫ ਤੇ ਡਾਕਘਰਾਂ ਦੀਅਾਂ ਬੱਚਤਾਂ ’ਤੇ ਵਿਅਾਜ਼ ਦੀਅਾਂ ਦਰਾਂ ‘ਤੇ ਨਜ਼ਰਸਾਨੀ ਕਰੇਗੀ।
ਅਰਥਵਿਵਸਥਾ ਨੂੰ ੳੁਤਸ਼ਾਹਤ ਕਰਨ ਲੲੀ ਕੇਂਦਰੀ ਬੈਂਕ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ੲਿਹ ਸਭ ਤੋਂ ਵੱਡੀ ਕਟੌਤੀ ਹੈ। ਚਾਲੂ ਵਿੱਤ ਸਾਲ ਦੀ ਮੁਦਰਾ ਨੀਤੀ ਦੀ ਚੌਥੀ ਦੋਮਾਹੀ ਸਮੀਖਿਅਾ ਵਿੱਚ ਰਿਜ਼ਰਵ ਬੈਂਕ ਨੇ ਰੈਪੋ ਦਰ, ਜਿਸ ਵਿੱਚ ਕੇਂਦਰੀ ਬੈਂਕ ਬੈਂਕਿੰਗ ਪ੍ਰਣਾਲੀ ਨੂੰ ਤੁਰੰਤ ਨਕਦੀ ਮੁਹੱੲੀਅਾ ਕਰਵਾਉਂਦਾ ਹੈ, 7.25 ਫੀਸਦ ਤੋਂ ਘਟ ਕੇ ਤੁਰੰਤ 6.75 ਹੋ ਗੲੀ ਹੈ। ੲਿਹ ਰੈਪੋ ਦਰ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ। ਪੰਜਵੀਂ ਦੋਮਾਹੀ ਮੁਦਰਾ ਨੀਤੀਗਤ ਸਮੀਖਿਅਾ ਪਹਿਲੀ ਦਸੰਬਰ ਨੂੰ ਹੋਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ’ਤੇ ਸਰਕਾਰ ਤੇ ਸਨਅਤਕਾਰਾਂ ਵੱਲੋਂ ਨੀਤੀਗਤ ਵਿਅਾਜ਼ ਦਰਾਂ ਘਟਾੳੁਣ ਦਾ ਲਗਾਤਾਰ ਦਬਾਅ ਸੀ। ਮੁਦਰਾ ਨੀਤੀ ਵਿੱਚ ਅਾਸ ਤੋਂ ਵੱਧ ਕਟੌਤੀ ਕਰਨ ਨੂੰ ਸਹੀ ਕਰਾਰ ਦਿੰਦਿਅਾਂ ਸ੍ਰੀ ਰਾਜਨ ਨੇ ਕਿਹਾ ਕਿ ਜਨਵਰੀ ਤੱਕ ਪਰਚੂਨ ਮਹਿੰਗਾੲੀ ਦਰ 5.8 ਫੀਸਦ ਰਹਿ ਸਕਦੀ ਹੈ ਜੋ ਛੇ ਫੀਸਦ ਦੇ ਟੀਚੇ ਤੋਂ ਘੱਟ ਹੋਵੇਗੀ। ੳੁਨ੍ਹਾਂ ਕਿਹਾ ਕਿ ਹੁਣ ਧਿਅਾਨ ਮਾਰਚ 2017 ਤੱਕ ਮਹਿੰਗਾੲੀ ਦਰ ਨੂੰ ਕਰੀਬ ਪੰਜ ਫੀਸਦ ’ਤੇ ਲੈਕੇ ਅਾੳੁਣ ੳੁਪਰ ਹੋਣਾ ਚਾਹੀਦਾ ਹੈ। ਅਮਰੀਕੀ ਫੈਡਰਲ ਬੈਂਕ ਵੱਲੋਂ ਵੀ ਵਿਅਾਜ਼ ਦਰਾਂ ਵਿੱਚ ਵਾਧਾ ਟਾਲਣ ਨਾਲ ਵੀ ਰਾਜਨ ਨੂੰ ਰਾਹਤ ਮਿਲੀ ਹੈ। ਫੈਡਰਲ ਬੈਂਕ ਨੇ ਪਿਛਲੇ 9 ਮਹੀਨਿਅਾਂ ਵਿੱਚ ਵਿਅਾਜ਼ ਦਰਾਂ ਨਹੀਂ ਵਧਾੲੀਅਾਂ ਤੇ ਹੁਣ ੲਿਸ ਦੇ ਵਧਣ ਦੀ ਸੰਭਾਵਨਾ ਪ੍ਰਗਟਾੲੀ ਜਾ ਰਹੀ ਸੀ। ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਲੲੀ ਅਾਰਥਿਕ ਵਿਕਾਸ ਦਰ ਦਾ ਅਨੁਮਾਨ ਵੀ ਘਟਾ ਕੇ 7.4 ਫੀਸਦ ਕਰ ਦਿੱਤਾ ਹੈ ਜੋ ਪਹਿਲਾਂ 7.6 ਫੀਸਦ ਸੀ। ਬੰਬੲੀ ਸ਼ੇਅਰ ਬਜ਼ਾਰ ਜੋ ਅੱਜ ਸ਼ੁਰੂਅਾਤੀ ਕਾਰੋਬਾਰ ਵਿੱਚ 300 ਤੋਂ ਵੱਧ ਅੰਕ ਡਿੱਗ ਗਿਅਾ ਸੀ ਮੁਦਰਾ ਨੀਤੀ ਦੀ ਸਮੀਖਿਅਾ ਦੇ ਅੈਲਾਨ ਬਾਅਦ ੲਿਸ ਵਿੱਚ ਸੁਧਾਰ ਅਾੲਿਅਾ। ਅੱਜ ਰਿਜ਼ਰਵ ਬੈਂਕ ਨੇ ਕੲੀ ਹੋਰ ਕਦਮ ਚੁੱਕੇ ਹਨ ਜਿਸ ਤਹਿਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਲੲੀ ਨਿਵੇਸ਼ ਦੀ ਹੱਦ ਡਾਲਰ ਦੀ ਥਾਂ ਰੁਪੲੇ ਵਿੱਚ ਤੈਅ ਕਰਨ ਦਾ ਫੈਸਲਾ ਕੀਤਾ ਗਿਅਾ ਹੈ। ਸਰਕਾਰ ਅਤੇ ਸਨਅਤਾਂ ਨੇ ਰਿਜ਼ਰਵ ਬੈਂਕ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ੲਿਸ ਨਾਲ ਦੇਸ਼ ਦੀ ਅਾਰਥਿਕਤਾ ਵਿੱਚ ਨਵੀਂ ਰੂਹ ਫੂਕੀ ਜਾਵੇਗੀ। ਵਿੱਤ ਬਜ਼ਾਰ ਵਿੱਚ ਵਿਸ਼ਵਾਸ ਅਾਵੇਗਾ ਤੇ ਨਿਵੇਸ਼ ਵਧੇਗਾ। ਅੈਸਬੀਅਾੲੀ ਦੀ ਚੇਅਰਪਰਸਨ ਅਰੁੰਧਤੀ ਭੱਟਾਚਾਰੀਅਾ ਨੇ ਕਿਹਾ ਹੈ ਕਿ ੳੁਨ੍ਹਾਂ ਦਾ ਬੈਂਕ ਵੀ ਫਿਕਸਡ ਡਿਪਾਜ਼ਿਟ ’ਤੇ ਵਿਅਾਜ਼ ਦਰ 0.25 ਫੀਸਦ ਘਟਾ ਰਿਹਾ ਹੈ। ਅਾੲੀਸੀਅਾੲੀਸੀਅਾੲੀ ਦੇ ਚੇਅਰਪਰਸਨ ਚੰਦਾ ਕੋਛਡ਼ ਨੇ ਕਿਹਾ ਹੈ ਕਿ ਵਿਅਾਜ਼ ਤੇ ਅਧਾਰ ਦਰਾ ਹੇਠਾਂ ਅਾੳੁਣਗੀਅਾਂ। ੲਿਸ ਦੌਰਾਨ ਅਾਰਥਿਕ ਮਾਮਲਿਅਾਂ ਦੇ ਸਕੱਤਰ ਸ਼ਸੀਕਾਂਤ ਦਾਸ ਨੇ ਕਿਹਾ ਹੈ ਕਿ ਸਰਕਾਰ ਨੇ ਛੋਟੀਅਾਂ ਬੱਚਤਾਂ ਦੀਅਾਂ ਵਿਅਾਜ਼ ਦਰਾਂ ’ਤੇ ਨਜ਼ਰਸਾਨੀ ਕਰਨ ਦਾ ਫੈਸਲਾ ਕੀਤਾ ਹੈ।

Facebook Comment
Project by : XtremeStudioz