Close
Menu

ਘਾਨਾ ‘ਚ ਗੈਸ ਸਟੇਸ਼ਨ ‘ਤੇ ਧਮਾਕੇ ‘ਚ ਘੱਟੋ-ਘੱਟ 78 ਲੋਕਾਂ ਦੀ ਮੌਤ

-- 04 June,2015

ਅਕਰਾ- ਘਾਨਾ ਦੀ ਰਾਜਧਾਨੀ ਅਕਰਾ ‘ਚ ਇਕ ਗੈਸ ਸਟੇਸ਼ਨ ‘ਤੇ ਹੋਏ ਧਮਾਕੇ ‘ਚ ਘੱਟੋ-ਘੱਟ 78 ਲੋਕਾਂ ਦੀ ਮੌਤ ਹੋ ਗਈ। ਘਾਨਾ ਫਾਇਰ ਬ੍ਰਿਗੇਡ ਦੇ ਬੁਲਾਰੇ ਬਿੱਲੀ ਅਨਾਗਲੇਟ ਨੇ ਕਿਹਾ ਕਿ ਬਚਾਅਕਾਰੀਆਂ ਨੂੰ ਅੱਜ ਤੜਕੇ ਵੀ ਮੌਕੇ ਤੋਂ ਲਾਸ਼ਾਂ ਮਿਲੀਆਂ ਸਨ। ਕਲ ਰਾਤ ਹੋਏ ਧਮਾਕੇ ਕਾਰਨ ਅਜੇ ਪਤਾ ਨਹੀਂ ਲੱਗਾ ਹੈ ਪਰ ਨੇੜੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਜ਼ਿਆਦਾ ਵਰਖਾ ਅਤੇ ਹੜ੍ਹ ਦੇ ਚਲਦੇ ਕਾਫੀ ਲੋਕਾਂ ਨੇ ਸਟੇਸ਼ਨ ‘ਤੇ ਪਨਾਹ ਲਈ ਸੀ। ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਮਾਈਕਲ ਪਲੇਂਜ ਨੇ ਦੱਸਿਆ ਕਿ ਧਮਾਕੇ ਸਮੇਂ ਕਈ ਲੋਕ ਸ਼ੈੱਡ ਹੇਠਾਂ ਸਨ ਅਤੇ ਉਹ ਧਮਾਕੇ ਦੀ ਲਪੇਟ ‘ਚ ਆ ਗਏ।
ਬੁਲਾਰੇ ਮੁਤਾਬਕ ਅਜਿਹਾ ਸ਼ੱਕ ਹੈ ਕਿ ਧਮਾਕਾ ਮੀਂਹ ਕਾਰਨ ਪੈਟਰੋਲ ਪੰਪ ‘ਚ ਕੁਝ ਤਕਨੀਕੀ ਖਰਾਬੀ ਕਾਰਨ ਹੋਇਆ। ਸ਼ਹਿਰ ਦੇ ਗਵਰਨਰ ਓਕੋ ਬੰਦਰਪੁਜੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਲਈ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ ਹਨ। ਨਾਲ ਹੀ ਪੁਲਸ ਅਤੇ ਜਵਾਨ ਪੈਟਰੋਲ ਪੰਪ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਚ ਲੱਗੇ ਹੋਏ ਹਨ। ਸ਼ਹਿਰ ‘ਚ ਬੁੱਧਵਾਰ ਤੋਂ ਪੈ ਰਹੇ ਮੀਂਹ ਕਾਰਨ ਕਈ ਮਕਾਨ ਅਤੇ ਵਾਹਨ ਪਾਣੀ ‘ਚ ਡੁੱਬ ਗਏ ਹਨ ਅਤੇ ਕਈ ਇਲਾਕੇ ਪਾਣੀ ‘ਚ ਡੁੱਬ ਚੁੱਕੇ ਹਨ।

Facebook Comment
Project by : XtremeStudioz