Close
Menu

ਘੱਟ ਸਕਦੇ ਹਨ ਪੈਟਰੋਲ – ਡੀਜਲ ਦੇ ਰੇਟ

-- 06 June,2015

ਵਿਆਨਾ, 6 ਜੂਨ – ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੀ ਸ਼ੁੱਕਰਵਾਰ ਹੋਈ ਬੈਠਕ ‘ਚ ਇੱਕ ਮਹੱਤਵਪੂਰਣ ਫੈਸਲਾ ਲਿਆ ਗਿਆ ਹੈ, ਜਿਸਦੇ ਨਾਲ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੀ ਸੰਭਾਵਨਾ ਵੱਧ ਗਈ ਹੈ। ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਕਰੂਡ ਉਤਪਾਦਨ ‘ਚ ਕਟੌਤੀ ਨਹੀਂ ਕੀਤੀ ਜਾਵੇਗੀ। ਸਊਦੀ ਅਰਬ ਦੇ ਤੇਲ ਮੰਤਰੀ ਅਲੀ ਅਲ ਨਇਮੀ ਨੇ ਕਿਹਾ ਕਿ ਓਪੇਕ ਆਪਣੇ ਉਤਪਾਦਨ ਨੂੰ ਕਾਇਮ ਰੱਖੇਗਾ। ਕੱਲ ਦੀ ਬੈਠਕ ਨਾਲ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਦੀਆਂ ਉਂਮੀਦਾਂ ਵੱਧ ਗਈਆਂ ਹਨ। ਪੈਟਰੋਲ ਤੇ ਡੀਜਲ ਦੇ ਰੇਟ ਘਟਣ ਨਾਲ ਭਾਰਤ ‘ਚ ਵੱਧਦੀ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ।

Facebook Comment
Project by : XtremeStudioz