Close
Menu

ਚਾਂਦੀ ਜੇਤੂ ਪਹਿਲਵਾਨ ਨੂੰ ਪੰਜ ਲੱਖ, ਕਾਂਸੀ ਜੇਤੂਆਂ ਨੂੰ ਤਿੰਨ ਲੱਖ

-- 25 September,2013

ਨਵੀਂ ਦਿੱਲੀ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਕੁਸ਼ਤੀ ਸੰਘ ਨੇ ਹੰਗਰੀ ਦੇ ਬੁਡਾਪੇਸਟ ‘ਚ ਹਾਲ ਹੀ ‘ਚ ਆਯੋਜਿਤ ਵਿਸ਼ਵ ਕੁਸ਼ਤੀ ਮੁਕਾਬਲੇ ‘ਚ ਚਾਂਦੀ ਤਮਗਾ ਜਿੱਤਣ ਵਾਲੇ ਪਹਿਲਵਾਨ ਅਮਿਤ ਕੁਮਾਰ ਨੂੰ ਪੰਜ ਲੱਖ ਅਤੇ ਕਾਂਸੀ ਤਮਗਾ ਜਿੱਤਣ ਵਾਲੇ ਪਹਿਲਵਾਨਾਂ ਬਜਰੰਗ ਅਤੇ ਸੰਦੀਪ ਤੁਲਸੀ ਯਾਦਵ ਨੂੰ ਤਿੰਨ-ਤਿੰਨ ਲੱਖ ਦਾ ਨਕਦ ਇਨਾਮ ਦੇਣ ਦਾ ਬੁੱਧਵਾਰ ਨੂੰ ਐਲਾਨ ਕੀਤਾ ਹੈ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਇਨ੍ਹਾਂ ਪਹਿਲਵਾਨਾਂ ਦੇ ਲਈ ਆਯੋਜਿਤ ਸਨਮਾਨ ਸਮਾਰੋਹ ‘ਚ ਇਨਾਮ ਦਾ ਐਲਾਨ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਤੋਂ ਅਪੀਲ ਕੀਤੀ ਕਿ ਉਹ ਪਹਿਲਵਾਨਾਂ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਸਨਮਾਨ ਸਮਾਰੋਹ ‘ਚ ਤਿੰਨ ਤਮਗਾ ਜੇਤੂ ਪਹਿਲਵਾਨ ਅਮਿਤ ਕੁਮਾਰ (55 ਕਿਲੋਗ੍ਰਾਮ), ਬਜਰੰਗ (60 ਕਿਲਗ੍ਰਾਮ) ਅਤੇ ਸੰਦੀਪ (66 ਕਿਲੋਗ੍ਰਾਮ), ਲੰਦਨ ਓਲੰਪਿਕ ਦੇ ਤਮਗਾ ਜੇਤੂ ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ, ਦ੍ਰੋਣਾਚਾਰਿਆ ਅਵਾਰਡੀ ਮਹਾਬਲੀ ਸਤਪਾਲ, ਕੁਸ਼ਤੀ ਮਹਾਸਕੱਤਰ ਰਾਜ ਸਿੰਘ ਅਤੇ ਟੀਮਾਂ ਦੇ ਭਾਰਤੀ ਅਤੇ ਵਿਦੇਸ਼ੀ ਕੋਚ ਵੀ ਮੌਜੂਦ ਸਨ।

Facebook Comment
Project by : XtremeStudioz