Close
Menu

ਚਾਈਨਾ ਓਪਨ ਦੇ ਲਈ ਸੋਮਦੇਵ ਕੁਆਲੀਫਾਈ

-- 30 September,2013

ਬੀਜਿੰਗ-ਭਾਰਤ ਦੇ ਸੋਮਦੇਵ ਦੇਵਵਰਮਨ ਨੇ ਆਪਣੇ ਤੋਂ ਉੱਚੀ ਰੈਂਕਿੰਗ ਇਟਲੀ ਦੇ ਪਾਓਲੀ ਲੋਰੇਂਜੀ ਨੂੰ ਹਰਾਕੇ ਏ. ਟੀ. ਪੀ. ਚਾਈਨਾ ਓਪਨ ਸਿੰਗਲ ਟੈਨਿਸ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰ ਲਿਆ ਹੈ। ਵਿਸ਼ਵ ਦੇ 97ਵੇਂ ਨੰਬਰ ਦੇ ਖਿਡਾਰੀ ਸੋਮਦੇਵ ਨੇ ਕੁਆਲੀਫਾਈਂਗ ਰਾਉਂਡ ਦੇ ਦੂਜੇ ਅਤੇ ਫਾਈਨਲ ਮੁਕਾਬਲੇ ਵਿਚ ਲੋਰੇਂਜੀ ਨੂੰ 3-6, 7-6, 6-3 ਨਾਲ ਹਰਾਇਆ। ਇਸ ਤੋਂ ਇਲਾਵਾ ਡਬਲਜ਼ ਵਰਗ ‘ਚ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਨਵੇਂ ਜੋੜੀਦਾਰ ਕਨਾਡਾ ਦੇ ਡੈਨੀਅਲ ਨੇਸਟਰ ਨੂੰ ਟੂਰਨਾਮੈਂਟ ‘ਚ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀਆਂ ‘ਚ ਜਗ੍ਹਾ ਮਿਲੀ ਹੈ। ਇਕ ਹੋਰ ਭਾਰਤੀ ਖਿਡਾਰੀ ਮਹੇਸ਼ ਭੂਪਤੀ ਅਤੇ ਉਨ੍ਹਾਂ ਦੇ ਜੋੜੀਦਾਰ ਰਾਬਰਟ ਲਿੰਡਸਟੇਡ ਨੂੰ ਦੂਜੀ ਰੈਂਕਿੰਗ ਮਿਲੀ ਹੈ।

Facebook Comment
Project by : XtremeStudioz