Close
Menu

ਚਾਈਲਡ ਕੇਅਰ ਯੌਜਨਾ ਨੂੰ ਲੈ ਕੇ ਮਲਕੇਅਰ ਦੇ ਦਾਅਵੇ ਦਾ ਲਿਜ਼ ਸੈਂਡਲਜ਼ ਵੱਲੋਂ ਖੰਡਨ

-- 26 August,2015

ਓਟਾਵਾ,  ਓਂਟਾਰਿਓ ਸਰਕਾਰ ਵੱਲੋਂ ਐਨ.ਡੀ.ਪੀ. ਲੀਡਰ ਟੌਮ ਮਕੇਅਰ ਦੇ ਇਸ ਬਿਆਨ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ, ਜਿਸ ਵਿਚ ਮਲਕੇਅਰ ਵੱਲੋਂ ਆਪਣੇ ਚਾਈਲਡ ਕੇਅਰ ਪਲੈਨ ਵਿਚ ਇਂਟਾਰੀਓ ਸਰਕਾਰ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੀ ਗੱਲ ਆਖੀ ਹੈ।

ਦੇਸ਼ ਦੇ ਸੱਭ ਨਾਲੋਨ ਵੱਡੇ ਸੂਬੇ ਦੀ ਐਜੂਕੇਸ਼ਨ ਮਨਿਸਟਰ ਲਿਜ਼ ਸੈਂਡਲਜ਼ ਨੇ ਕਿਹਾ ਕਿ, “ਇਂਟਾਰੀਓ ਸੂਬੇ ਵੱਲੋਂ ਚਾਈਲਡ ਕੇਅਰ ਦੇ ਮੁੱਦੇ ਨੂੰ ਲੈ ਕੇ ਹਰ ਫ਼ੈਡਰਲ ਉਮੀਦਵਾਰ ਵੱਲੋਂ ਪੇਸ਼ ਕੀਤਾ ਜਾਣ ਵਾਲੀ ਯੌਜਨਾ ਦਾ ਸਵਾਗਤ ਕੀਤਾ ਜਾਂਦਾ ਹੈ। ਪਰ ਉਨ੍ਹਾਂ ਕਿਹਾ ਕਿ ਮਲਕੇਅਰ ਵੱਲੋਂ ਇਸ ਯੋਜਨਾ ਨੂੰ ਲੈ ਕੇ ਪਰਿਆਪਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਯੋਜਨਾ ਅਧੀਨ 40 ਫ਼ੀਸਦੀ ਯੋਗਦਾਨ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਇਸ ਅਧਾਰ ‘ਤੇ ਸੂਬਾ ਸਰਕਾਰ ਵੱਲੋਂ ਹਾਲੇ ਇਹ ਵੀਚਾਰ ਕੀਤਾ ਜਾਣਾ ਹੈ ਕਿ ਓਂਟਾਰੀਓ ਇਸ ਸਥਿਤੀ ਵਿਚ ਹੈ ਜਾਂ ਨਹੀਂ।”

ਲਿਜ਼ ਨੇ ਇਹ ਵੀ ਦੱਸਿਆ ਕਿ ਓਂਟਾਰੀਓ ਸਰਕਾਰ ਵੱਲੋਂ ਪਹਿਲੋਂ ਹੀ ਚਈਲਡ ਕੇਅਰ ਅਤੇ ਫ਼ੁੱਲ ਡੇਅ ਕਿੰਡਰਗਾਰਟਨ ਦੀਆਂ ਯੋਜਨਾਵਾਂ ‘ਤੇ ਕਈ ਬਿਲੀਅਨ ਦਾ ਨਿਵੇਸ਼ ਕਰ ਚੁੱਕੀ ਹੈ ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਸੂਬਾਈ ਫ਼ੰਡਾਂ ਦੀ ਸੂਚੀ ਵਿਚ ਆਪਣਾ ਸਥਾਨ ਮਿਣਲਾ ਲੋੜੀਂਦਾ ਹੈ।

ਪਿਛਲੇ ਦਿਨਾਂ ਦੌਰਾਨ ਆਪਣੀ ਚਾਈਲਡ ਕੇਅਰ ਯੌਜਨਾ ਤਹਿਤ ਨਚੇਂ ਡੇਅ ਕੇਅਰ ਸੈਂਟਰ ਖੋਲ੍ਹੇ ਜਾਣ ਦੇ ਐਲਾਨ ਤੋਂ ਬਾਅਦ ਹੀ ਐਨ.ਡੀ.ਪੀ. ਲੀਡਰ ਟੌਮ ਮਲਕੇਅਰ ਵੱਲੋਂ ਆਪਣੀ ਇਸ ਯੋਜਨਾ ਵਿਚ ਓਂਟਾਰੀਓ ਸਰਕਾਰ ਦੀ ਸਹਿਮਤੀ ਦੱਸੀ ਜਾ ਰਹੀ ਸੀ। ਜਿਸ ਦਾ ਖੰਡਨ ਹੁਣ ਐਜੂਕੇਸ਼ਨ ਮਨਿਸਟਰ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਲਕੇਅਰ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਪੋਜ਼ਲ ਵਿਚ ਹਾਲੇ ਕਈ ਸਵਾਲਾਂ ਦੇ ਜਵਾਨ ਮਿਲਣੇ ਬਾਕੀ ਹਨ।

Facebook Comment
Project by : XtremeStudioz