Close
Menu

ਚਾਈਲਡ ਪੋਰਨੋਗ੍ਰਾਫ਼ੀ ਦੇ ਮਾਮਲੇ ਵਿਚ ਇਕ ਬੀਟਨ ਵਾਸੀ ਗ੍ਰਿਫ਼ਤਾਰ

-- 24 August,2015

ਟੋਰਾਂਟੋ : ਬੀਟਨ ਦੇ ਰਿਹਣ ਵਾਲੇ ਇਕ 28 ਸਾਲਾ ਵਿਅਕਤੀ ‘ਤੇ ਇਕ 13 ਸਾਲਾ ਲੜਕੀ ਨੂੰ ਵਰਗਲਾ ਕੇ ਆਪਣੀਆਂ ਨਗਨ ਤਸਵੀਰਾਂ ਉਸ ਨੂੰ ਭੇਜਣ ਲਇ ਮਜਬੂਰ ਕਰਨ ਦੇ ਚਾਰਜਿਜ਼ ਲਗਾਏ ਗਏ ਹਨ। ਇਨਹਾਂ ਚਾਰਜਿਜ਼ ਤੋਂ ਬਾਅਦ ਪੁਲੀਸ ਇਸ ਵਿਅਕਤੀ ਖਿਲਾਫ਼ ਹੋਰਨਾਂ ਚਾਈਲਡ ਪੋਰਨ ਦੇ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ।

ਪੁਲੀਸ ਵੱਲੋਂ ਐਨਥਨੀ ਡਰਬਾਨੋ ਨਾਂ ਦੇ ਇਸ ਵਿਅਕਤੀ ‘ਤੇ ਦੋਸ਼ ਲਗਾਏ ਗਏ ਹਨ ਕਿ ਇਹ ਪਹਿਲੋਂ ਸਸ਼ਲ ਸਾਈਟ ‘ਤੇ ਲੜਕੀਆਂ ਨਾਲ ਗੱਲਾਂ ਕਰਕੇ ਉਨ੍ਹਾਂ ਨੂੰ ਵਰਗਲਾਉਂਦਾ ਹੈ ਅਤੇ ਫ਼ਿਰ ਉਨ੍ਹਾਂ ਨੂੰ ਆਪਣੀਆਂ ਨਗਨ ਤਸਵੀਰਾਂ ਭੇਜਣ ਲਈ ਵੀ ਉਕਸਾਉਂਦਾ ਹੈ।

ਐਨਥਨੀ ਡਰਬਾਨੋ ਨੂੰ ਬੁੱਧਵਾਰ ਦੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਬੱਚਿਆਂ ਨੂੰ ਵਰਗਲਾਉਣ ਦੇ ਦੋ ਮਾਮਲੇ ਵੀ ਦਰਜ ਕੀਤਾ ਗਏ ਸਨ। ਜਿਨ੍ਹਾਂ ਵਿਚੋਂ ਇਕ ਵਿਚ ਉਸ ‘ਤੇ ਚਾਈਲਡ ਪੋਰਨੋਗ੍ਰਾਫ਼ੀ ਬਣਾਉਣ ਅਤੇ ਦੂਜੇ ਵਿਚ ਪੋਰਨੋਗ੍ਰਾਫ਼ੀ ਬਣਾਉਣ ਦੀਆਂ ਤਿਆਰੀਆਂ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।

ਪੁਲੀਸ ਵੱਲੋਂ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਿਅਕਤੀ ਵੱਲੋਂ ਹੋਰ ਵੀ ਕਈ ਘੱਟ ਉਮਰ ਦੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਅਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ, ਜਿਨ੍ਹਾਂ ਦੀ ਭਾਲ ਹੁਣ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਐਂਥਨੀ ਡਰਬਾਨੋ ਵੱਲੋਂ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੀ ਵਰਤੋਂ ਆਪਣੇ ਇਸ ਕੰਮ ਵਿਚ ਕੀਤੀ ਜਾਂਦੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵੱਲੋਂ “ਡਰਬਾਨੋ87” ਨਾਂ ਦੇ ਅਕਾਉਂਟ ਦੀ ਵਰਤੋਂ ਕੀਤੀ ਜਾਂਦੀ ਸੀ।

ਪੁਲੀਸ ਵੱਲੋਂ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਹੋਰ ਨੂੰ ਇਸ ਵਿਅਕਤੀ ਵੱਲੋਂ ਸ਼ਿਕਾਰ ਬਣਾਏ ਗਏ ਕਿਸੇ ਲੜਕੇ ਜਾਂ ਲੜਕੀ ਦੀ ਖਬਰ ਹੋਵੇ ਤਾਂ ਉਹ ਤੁਰੰਤ ਪੁਲੀਸ ਨੂੰ (416) 808-8500 ਅਤੇ ਕ੍ਰਾਈਮ ਸਟੌਪਰਜ਼ ਨੂੰ  (416) 222-ਟਿਪਸ (8477) ‘ਤੇ ਸੰਪਰਕ ਕਰੇ।

Facebook Comment
Project by : XtremeStudioz