Close
Menu

ਚਾਰਾ ਘੋਟਾਲਾ : ਜੱਜ ਬਦਲਣ ਦੀ ਲਾਲੂ ਦੀ ਪਟੀਸ਼ਨ ‘ਤੇ ਸੁਣਵਾਈ ਪੂਰੀ, ਫੈਸਲਾ ਬਾਅਦ ‘ਚ

-- 06 August,2013

images

ਨਵੀਂ ਦਿੱਲੀ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਖਿਲਾਫ ਝਾਰਖੰਡ ‘ਚ ਚਾਰ ਘੋਟਾਲੇ ਨਾਲ ਸੰਬੰਧਤ ਮੁਕੱਦਮੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਦੇ ਤਬਾਦਲੇ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ। ਅਦਾਲਤ ਫੈਸਲਾ ਬਾਅਦ ‘ਚ ਸੁਣਾਏਗੀ। ਮੁੱਖ ਜੱਜ ਪੀ. ਸਦਾਸ਼ਿਵਮ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਪਟੀਸ਼ਨ ‘ਤੇ ਫੈਸਲਾ ਬਾਅਦ ‘ਚ ਸੁਣਾਇਆ ਜਾਵੇਗਾ। ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ 9 ਜੁਲਾਈ ਨੂੰ ਇਸ ਮਾਮਲੇ ‘ਚ ਫੈਸਲਾ ਸੁਣਾਏ ਜਾਣ ‘ਤੇ ਅੰਤਰਿਮ ਰੋਕ ਲਗਾਉਂਦੇ ਹੋਏ ਝਾਰਖੰਡ ਸਰਕਾਰ ਅਤੇ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਤਲਬ ਕੀਤਾ ਸੀ।
ਰਾਜਦ ਦੀ ਪਟੀਸ਼ਨ ‘ਤੇ ਜਦਯੂ ਨੇਤਾ ਰਾਜੀਵ ਰੰਜਨ ਵਲੋਂ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਕੱਦਮੇ ਦੀ ਸੁਣਵਾਈ ਦੇ ਅਖੀਰ ‘ਚ ਜੱਜ ਬਦਲਿਆ ਜਾਂਦਾ ਹੈ ਤਾਂ ਇਹ ਨਿਆਂ ਦਾ ਮਖੌਲ ਹੋਵੇਗਾ।
ਸ਼ਾਂਤੀ ਭੂਸ਼ਣ ਨੇ ਕਿਹਾ ਕਿ ਜੱਜ ਨੂੰ ਬਦਲਣ ਨਾਲ ਪੂਰੇ ਦੇਸ਼ ‘ਚ ਗਲਤ ਸੰਦੇਸ਼ ਜਾਵੇਗਾ। ਉਨ੍ਹਾਂ ਨੇ ਹੁਣ ਜੱਜ ਦੇ ਤਬਾਦਲੇ ਦੇ ਲਈ ਪਟੀਸ਼ਨ ਦਾਇਰ ਕਰਨ ‘ਤੇ ਰਾਜਦ ਨੇਤਾ ਦੇ ਇਰਾਦਿਆਂ ‘ਤੇ ਸਵਾਲ ਚੁੱਕਿਆ ਹੈ ਅਤੇ ਕਿਹਾ ਕਿ ਇਹ ਜੱਜ 011 ਤੋਂ ਮੁਕੱਦਮੇ ਦੀ ਸੁਣਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਮਹੱਤਵਪੂਰਣ ਨੇਤਾਵਾਂ ਨਾਲ ਸੰਬੰਧਤ ਅਪਰਾਧਕ ਮਾਮਲੇ ਇਸ ਤਰ੍ਹਾਂ ਨਾਲ ਖਿੱਚਦੇ ਰਹਿਣਗੇ ਤਾਂ ਇਸ ਨਾਲ ਗਲਤ ਸੰਦੇਸ਼ ਜਾਏਗਾ। ਇਹੀ ਨਹੀਂ ਜੱਜ ਦੇ ਤਬਾਦਲੇ ਨਾਲ ਨਿਆਂ ਵਿਵਸਥਾ ਪ੍ਰਤੀ ਜਨਤਾ ਦਾ ਵਿਸ਼ਵਾਸ ਵੀ ਡਗਮਗਾ ਜਾਏਗਾ।

Facebook Comment
Project by : XtremeStudioz