Close
Menu

ਚਾਰ ਉੱਤਰੀ ਰਾਜ ਇਕਸਾਰ ਵੈਟ ਪ੍ਰਣਾਲੀ ਲਈ ਰਾਜ਼ੀ

-- 22 May,2015

ਨਵੀਂ ਦਿੱਲੀ, ਦਿੱਲੀ ਦੇ ਸਕੱਤਰੇਤ ਵਿਖੇ ਅੱਜ ਚਾਰ ਰਾਜਾਂ- ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਵਿੱਤ ਮੰਤਰੀਆਂ ਤੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ੲਿਹ ਸੂਬੇ ਇਕਸਾਰ ਵੈਟ ਪ੍ਰਣਾਲੀ ਲਾਗੂ ਕਰਨ ਲਈ ਸਹਿਮਤ ਹੋ ਗਏ ਹਨ ਤੇ ਸਾਂਝੀ ਮਾਰਕੀਟ ਵਿਕਸਤ ਕਰਨ ਚਾਰੇ ਰਾਜਾਂ ਇੱਕ ਕਮੇਟੀ ਬਣਾਈ ਜਾਵੇਗੀ। ਨਾਲ ਹੀ ਸੂਬਿਆਂ ਦੀਆਂ ਹੱਦਾਂ ’ਤੇ ਖੇਤਰੀ ਆਰਥਿਕ ਚੌਕਸੀ ਇਕਾਈਆਂ ਕਾੲਿਮ ਕਰ ਕੇ ਤਸਕਰੀ ਨੂੰ ਰੋਕਿਆ ਜਾਵੇਗਾ।
ਮੀਟਿੰਗ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਚੇਚੇ ਪੁੱਜੇ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ੳੁਨ੍ਹਾਂ ਨਾਲ ਸਨ। ਹਰਿਆਣਾ ਦੇ ਵਿੱੱਤ ਮੰਤਰੀ ਕੈਪਟਨ ਅਭਿਮੰਨਿਊ, ਹਿਮਾਚਲ ਦੇ ਵਿੱਤ ਮੰਤਰੀ ਪ੍ਰਕਾਸ਼ ਚੌਧਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੀਟਿੰਗ ਵਿੱਚ ਇੱਕ ਸਮਾਨ ਵੈਟ ਪ੍ਰਣਾਲੀ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਇਸ ਮੁਹਿੰੰਮ ਵਿੱਚ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਰਾਜਸਥਾਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਮਕਸਦ ਲਈ ਇੱਕ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਸੂਬਿਆਂ ਦੇ ਕਰ, ਅਬਕਾਰੀ ਤੇ ਵਿੱਤ ਨਾਲ ਜੁੜੇ ਅਧਿਕਾਰੀ ਸ਼ਾਮਲ ਕੀਤੇ ਜਾਣਗੇ।
ਸ੍ਰੀ ਕੇਜਰੀਵਾਲ ਨੇ ੲਿਸ ਮੌਕੇ ਕਿਹਾ ਕਿ ਵੱਖ-ਵੱਖ ਕਰ ਦਰਾਂ ਹੋਣ ਕਰ ਕੇ ਹੋਰਨਾਂ ਸੂਬਿਆਂ ਨੂੰ ਕਰਾਂ ਵਿੱਚ ਨੁਕਸਾਨ ਹੁੰਦਾ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ,‘‘ਟੈਕਸ ਦਰਾਂ ਵਿੱਚ ਬਹੁਤ ਜ਼ਿਅਾਦਾ ਵਖਰੇਵੇਂ ਹੋਣ ਕਾਰਨ ਦਿੱਲੀ ਅਤੇ ੲਿਸ ਦੇ ਗੁਅਾਂਢੀ ਸੂਬਿਅਾਂ ਨੂੰ ਨੁਕਸਾਨ ਹੁੰਦਾ ਸੀ।… ਵੈਟ ਕਿਉਂਕਿ ੲਿਨ੍ਹਾਂ ਸੂਬਿਅਾਂ ਦੇ ਮਾਲੀੲੇ ਦਾ ੲਿਕ ਬਡ਼ਾ ਵੱਡਾ ਜ਼ਰੀਅਾ ਹੈ, ੲਿਸ ਕਾਰਨ ੲਿਸ ਸਬੰਧੀ ੲਿਕਸਾਰਤਾ ਲਿਅਾਂਦੇ ਜਾਣ ਦੀ ਬਹੁਤ ਜ਼ਰੂਰਤ ਸੀ।’’
ਪੰਜਾਬ ਸਰਕਾਰ ਦੇ ੲਿਕ ਅਫ਼ਸਰ ਦਾ ਕਹਿਣਾ ਸੀ, ‘‘ਅਸੀਂ ਬਾਲਣ (ਪੈਟਰੋਲੀਅਮ ਵਸਤਾਂ) ੳੁਤੇ 20 ਫ਼ੀਸਦੀ ਤੱਕ ਵੈਟ ਲਾ ਸਕਦੇ ਹਾਂ, ਪਰ ਸੂਬਾ ਸਰਕਾਰਾਂ ਨੂੰ ੲਿਸ ਕਾਰਨ ਰੁਕਣਾ ਪੈਂਦਾ ਹੈ, ਕਿਉਂਕਿ ੳੁਨ੍ਹਾਂ ਨੂੰ ਡਰ ਹੁੰਦਾ ਹੈ ਕਿ ੲਿਸ ਨਾਲ ਲੋਕ ਗੁਅਾਂਢੀ ਸੂਬੇ ਤੋਂ ਸਬੰਧਤ ਵਸਤਾਂ ਖ਼ਰੀਦਣ ਲੱਗ ਪੈਣਗੇ।’’
ਹਿਮਾਚਲ ਪ੍ਰਦੇਸ਼ ਦੇ ਮੰਤਰੀ ਸ੍ਰੀ ਚੌਧਰੀ ਨੇ ਕਿਹਾ ਕਿ ੳੁਨ੍ਹਾਂ ਦਾ ਸੂਬਾ ਵੀ ੲਿਕਸਾਰ ਕਰ ਪ੍ਰਣਾਲੀ ਦਾ ਚਾਹਵਾਨ ਹੈ। ੲਿਸ ਨਾਲ ਸਬੰਧਤ ਸੂਬਿਅਾਂ ਦੇ ਬਾਜ਼ਾਰਾਂ ਵਿੱਚ ਨਿਸ਼ਚਿਤਤਾ ਵਾਲੀ ਸਥਿਤੀ ਬਣੇਗੀ। ੳੁਨ੍ਹਾਂ ਕਿਹਾ ਕਿ ਸਾਰੀਅਾਂ ਵਸਤਾਂ ਦੇ ਵੈਟ ੳੁਤੇ ਹੀ ੲਿਕਸਾਰਤਾ ਹੋਣੀ ਚਾਹੀਦੀ ਹੈ, ਪਰ ੳੁਨ੍ਹਾਂ ਵਸਤਾਂ ਲੲੀ ਤਾਂ ੲਿਹ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਵੈਟ ਦੇ ਵਖਰੇਵੇਂ ਕਾਰਨ ਖ਼ਰੀਦ ਦੂਜੇ ਸੂਬਿਅਾਂ ਵਿੱਚੋਂ ਸ਼ੁਰੂ ਹੋ ਜਾਂਦੀ ਹੈ। ਹਰਿਅਾਣਾ ਦੇ ਮੰਤਰੀ ਕੈਪਟਨ ਅਭਿਮੰਨਿੳੂ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟਾੲੇ ਅਤੇ ੳੁਮੀਦ ਜ਼ਾਹਰ ਕੀਤੀ ਕਿ ੲਿਸ ਮੀਟਿੰਗ ਵਿੱਚ ਅੱਜ ਲੲੇ ਗੲੇ ਸਿਧਾਂਤਕ ਫੈਸਲੇ ਛੇਤੀ ਹੀ ਅਮਲੀ ਰੂਪ ਲੈ ਲੈਣਗੇ।

Facebook Comment
Project by : XtremeStudioz