Close
Menu

ਚਾਰ ਭਾਰਤੀ ਬਣੇ ‘ਪ੍ਰਾਈਡ ਆਫ ਅਮਰੀਕਾ’

-- 03 July,2015

ਵਾਸ਼ਿੰਗਟਨ—ਅਮਰੀਕਾ ਵਰਗੇ ਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਨਾਲ ਉੱਥੋਂ ਦਾ ਵਿਕਾਸ ਕਰਨ ਵਾਲਿਆਂ ਵਿਚ ਭਾਰਤੀਆਂ ਦਾ ਨਾਂ ਪਹਿਲੇ ਨੰਬਰ ‘ਤੇ ਆਉਂਦਾ ਹੈ। ਇਹੀ ਕਾਰਨ ਹੈ ਕਿ ਅਮਰੀਕੀ ਸਮਾਜ, ਸੰਸਕ੍ਰਿਤੀ ਅਤੇ ਅਰਥਵਿਵਸਥਾ ਨੂੰ ਚਾਰ ਚੰਨ ਲਗਾਉਣ ਵਾਲੇ 38 ਪਰਵਾਸੀਆਂ ਵਿਚ 4 ਭਾਰਤੀ ਸ਼ਾਮਲ ਹਨ। ਇਹ ਸਨਮਾਨ ਕਾਰਨਿਜ ਕਾਰਪੋਰੇਸ਼ਨ ਆਫ ਨਿਊਯਾਰਕ ਵੱਲੋਂ ਦਿੱਤਾ ਜਾ ਰਿਹਾ ਹੈ। ਕਾਰਨਿਜ ਕਾਰਪੋਰੇਸ਼ਨ ਆਫ ਨਿਊਯਾਰਕ ਨੇ ਇਸ ਸੰਬੰਧ ਵਿਚ ਨਿਊਯਾਰਕ ਟਾਈਮਜ਼ ‘ਚ ਦਿੱਤੇ ਇਕ ਵਿਗਿਆਪਨ ਰਾਹੀਂ ਅਮਰੀਕਾ ਦੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਦੇਸ਼ ਨੂੰ ਮਜ਼ਬੂਤ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਪਰਵਾਸੀਆਂ ਨੂੰ ਸਲਾਮ ਕੀਤਾ ਗਿਆ ਹੈ।
ਅਮਰੀਕੀ ਸਰਕਾਰ ਵੱਲੋਂ ਸਨਮਾਨਤ ਕੀਤੇ ਗਏ ਚਾਰ ਭਾਰਤੀਆਂ ਵਿਚ ਅਮਰੀਕੀ ਅਟਾਰਨੀ ਪ੍ਰੀਤ ਭਰਾਰਾ, ਹਾਵਰਡ ਕਾਲਜ ਨਾਲ ਜੁੜੇ ਰਾਕੇਸ਼ ਖੁਰਾਨਾ, ਮਿਕ ਦੀ ਉਪ ਪ੍ਰਧਾਨ ਅਤੇ ਕਾਰਜਕਾਰੀ ਸੰਪਾਦਕ ਮਧੁਲਿਕਾ ਸਿੱਕਾ ਅਤੇ ਡਾਕਟਰ, ਅਧਿਆਪਕ ਤੇ ਲੇਖਕ ਅਬਰਾਹਮ ਵਰਗੀਜ ਸ਼ਾਮਲ ਹਨ।
ਕਾਰਨਿਜ ਕਾਰਪੋਰੇਸ਼ਨ ਆਫ ਨਿਊਯਾਰਕ ਦੀ ਸਥਾਪਨਾ ਐਂਡ੍ਰੀਓ ਕਾਰਨਿਜ ਨੇ 1911 ਵਿਚ ਕੀਤੀ ਸੀ, ਜਿਸ ਦਾ ਮਕਸਦ ਵਿਕਾਸ ਅਤੇ ਗਿਆਨ ਨੂੰ ਬੜ੍ਹਾਵਾ ਦੇਣਾ ਅਤੇ ਸਮਝ ਦਾ ਪ੍ਰਸਾਰ ਕਰਨਾ ਸੀ।

Facebook Comment
Project by : XtremeStudioz