Close
Menu

ਚਾਰ ਸਾਲ ਦਾ ਬੱਚਾ ਦੂਜੀ ਵਾਰ ਬਣਿਆ ਮੇਅਰ

-- 05 August,2013

boy 4 years

ਵਾਸ਼ਿੰਗਟਨ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਛੋਟੇ ਸ਼ਹਿਰ ਡੋਸੈਟ ਨੇ ਲਗਾਤਾਰ ਦੂਜੇ ਸਾਲ ਵੀ ਚਾਰ ਸਾਲ ਦੇ ਬੱਚੇ ਬੌਬੀ ਟਫਸ ਨੂੰ ਆਪਣਾ ਮੇਅਰ ਨਿਯੁਕਤ ਕੀਤਾ ਹੈ। ਸਿਨੇਸੋਟਾ ਸੂਬੇ ਦਾ ਛੋਟਾ ਸ਼ਹਿਰ ਹਰ ਸਾਲ ਆਪਣਾ ਮੇਅਰ ਇਕ ਤਿਉਹਾਰ ਦੌਰਾਨ ਚੁਣਦਾ ਹੈ। ਇੱਥੇ ਇਕ ਟੋਪੀ ਵਿਚ ਉਮੀਦਵਾਰਾਂ ਦੇ ਨਾਂ ਪਰਚੀਆਂ ‘ਤੇ ਲਿਖ ਕੇ ਪਾਏ ਜਾਂਦੇ ਹਨ ਅਤੇ ਕੋਈ ਵੀ ਵਿਅਕਤੀ ਇੱਕ ਡਾਲਰ ਦੇ ਕੇ ਟੋਪੀ ਵਿਚ ਆਪਣੀ ਪਸੰਦ ਦੇ ਵਿਅਕਤੀ ਦਾ ਨਾਂ ਦੀ ਪਰਚੀ ਪਾ ਸਕਦਾ ਹੈ। ਪਿਛਲੇ ਸਾਲ ਬੌਬੀ ਨੇ ਤਿੰਨ ਸਾਲ ਦੀ ਉਮਰ ਵਿਚ ਮੇਅਰ ਦੀਆਂ ਚੋਣਾਂ ਜਿੱਤੀਆਂ ਸਨ ਅਤੇ ਇਸ ਸਾਲ ਹੋਈਆਂ ਚੋਣਾਂ ਵਿਚ ਵੀ ਬੌਬੀ ਨੇ ਹੀ ਜਿੱਤ ਪ੍ਰਾਪਤੀ ਕੀਤੀ। ਇਸ ਸ਼ਹਿਰ ਵਿਚ ਸਿਰਫ 20 ਤੋਂ 30 ਘਰ ਹਨ।

Facebook Comment
Project by : XtremeStudioz