Close
Menu

ਚਿਦਾਂਬਰਮ ਨੇ ਸਰਕਾਰੀ ਗੋਗਾਮ ਤੋਂ ਜਾਰੀ ਚੌਲਾਂ ਦੀ ਕੀਮਤ ਜ਼ਿਆਦਾ ਹੋਣ ਨੂੰ ਸਹੀ ਠਹਿਰਾਇਆ

-- 07 October,2013

ਸ਼ਿਵਗੰਗਾ-ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸਰਕਾਰੀ ਗੋਦਾਮ ਤੋਂ ਜਾਰੀ ਹੋਣ ਵਾਲੇ ਚੌਲ ਦੀ ਕੀਮਤ ਵਿਚ ਵਾਧੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ਕਰਦੇ ਸਮੇਂ ਕਿਸਾਨਾਂ ਨੂੰ ਵੱਧ ਅਦਾਇਗੀ ਕਰਦੀ ਹੈ ਇਸ ਲਈ ਸੁਭਾਵਕ ਹੈ ਕਿ ਅੱਗੇ ਚੌਲ ਦੀ ਕੀਮਤ ਵੀ ਵਧੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਖੇਤੀ ਉਪਜ ਦੇ ਲਈ ਕਿਸਾਨਾਂ ਨੂੰ ਬਿਹਤਰ ਮੁੱਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੇਸ਼ ਵਿਚ ਜ਼ਰੂਰਤ ਦੇ ਮੁਤਾਬਕ ਖਾਧਅੰਨ ਉਤਪਾਦਨ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਹਾਲ ਦੇ ਸਮੇਂ ਵਿਚ ਖੇਤੀ ਖੇਤਰ ਵਿਚ ਚੰਗੀ ਪੈਦਾਵਾਰ ਦਰਜ ਕੀਤੀ ਗਈ ਹੈ ਅਤੇ ਕਣਕ ਅਤੇ ਚੌਲ ਦਾ ਉਤਪਾਦਨ ਦੁਗਣਾ ਹੋਇਆ ਹੈ।

Facebook Comment
Project by : XtremeStudioz