Close
Menu

ਚਿਨਪਿੰਗ ਤੇ ਮੈਂ ਹਿੰਦ-ਚੀਨ ਰਿਸ਼ਤਿਅਾਂ ਦੀ ਮਜ਼ਬੂਤੀ ਲੲੀ ਵਚਨਬੱਧ: ਮੋਦੀ

-- 10 July,2015

ਪੇੲਿਚਿੰਗ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ੳੁਨ੍ਹਾਂ ਅਤੇ ਸ਼ੀ ਚਿਨਪਿੰਗ ਵਿਚਾਲੇ ਵਿਸਥਾਰਤ ਮੁਲਾਕਾਤ ਹੋੲੀ ਹੈ ਅਤੇ ਦੋਵੇਂ ਦੇਸ਼ ਅਾਪਸੀ ਸਬੰਧਾਂ ਨੂੰ ਨਵੀਅਾਂ ੳੁਚਾੲੀਅਾਂ ਤੱਕ ਲਿਜਾਣ ਲੲੀ ਪ੍ਰਤੀਬੱਧ ਹਨ। ੲਿਸ ਤੋਂ ੲਿੱਕ ਦਿਨ ਪਹਿਲਾਂ ਹੀ ਮੁੰਬੲੀ ਹਮਲਿਅਾਂ ਦੇ ਮੁੱਖ ਦੋਸ਼ੀ ਜ਼ਕੀ-ੳੁਰ-ਰਹਿਮਾਨ ਲਖਵੀ ਦੀ ਪਾਕਿਸਤਾਨ ਵੱਲੋਂ ਕੀਤੀ ਗੲੀ ਰਿਹਾੲੀ ਦੇ ਮਾਮਲੇ ’ਚ ਚੀਨ ਵੱਲੋਂ ਪਾੲੇ ਗੲੇ ਅਡ਼ਿੱਕੇ ’ਤੇ ਭਾਰਤ ਨੇ ਗਹਿਰੀ ਚਿੰਤਾ ਜ਼ਾਹਰ ਕੀਤੀ ਸੀ।
ਚੀਨੀ ਸੋਸ਼ਲ ਮੀਡੀਅਾ ਸਾੲੀਟ ਵੇਬੋ ’ਤੇ ਪਾੲੀ ਗੲੀ ਪੋਸਟ ’ਤੇ ਸ੍ਰੀ ਮੋਦੀ ਨੇ ਕਿਹਾ ਹੈ ੳੁਨ੍ਹਾਂ ਨੇ ਰੂਸ ਦੇ ੳੁਫਾ ਵਿੱਚ ਬਰਿੱਕਸ ਅਤੇ ਅੈਸਸੀਓ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਨਾਲ ਦੁਬਾਰਾ ਮੁਲਾਕਾਤ ਕੀਤੀ ਸੀ। ੳੁਨ੍ਹਾਂ ਕਿਹਾ ਕਿ ੳੁਨ੍ਹਾਂ ਦੀ ਮੁਲਾਕਾਤ ਕਾਫੀ ਵਿਸਥਾਰਤ ਰਹੀ ਹੈ ਅਤੇ ੲਿਸ ਦੌਰਾਨ ਚੀਨ-ਭਾਰਤ ਸਮਝੌਤਿਅਾਂ ਅਤੇ ਵਿਸ਼ਵੀ ਮਾਮਲਿਅਾਂ ਦੇ ਕੲੀ ਮੁੱਦਿਅਾਂ ’ਤੇ ਵਿਚਾਰਾਂ ਕੀਤੀਅਾਂ ਗੲੀਅਾਂ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਭਾਰਤ-ਚੀਨ ਰਿਸ਼ਤਿਅਾਂ ਨੂੰ ੳੁਚਾੲੀਅਾਂ ’ਤੇ ਲਿਜਾਣ ਅਤੇ ਦੋਵਾਂ ਦੇਸ਼ਾਂ ਵਿਚਾਲੇ   ਅਾਰਥਿਕ ਤੇ ਸੱਭਿਅਾਚਾਰ ਰਿਸ਼ਤਿਅਾਂ ਦੀ ਮਜ਼ਬੂਤੀ ਲੲੀ ਪ੍ਰਤੀਬੱਧਤਾ ਜ਼ਾਹਰ ਕੀਤੀ ਹੈ
ਸ੍ਰੀ ਮੋਦੀ ਨੇ ਬੀਤੇ ਦਿਨ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਚੀਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਲਖਵੀ ਖ਼ਿਲਾਫ਼ ਕਾਰਵਾੲੀ ਦੇ ਮਤੇ ’ਚ ਅਡ਼ਿੱਕਾ ਪਾੳੁਣ ਦੀ ਕਾਵਰਾੲੀ ’ਤੇ ਚਿੰਤਾ ਜ਼ਾਹਰ ਕੀਤੀ। ੲਿਸ ਦੇ ਨਾਲ ਹੀ ੳੁਨ੍ਹਾਂ 49 ਡਾਲਰ ਦੇ ੳੁਸ ਅਾਰਥਿਕ ਗਲਿਅਾਰੇ ’ਤੇ ਚਿੰਤਾ ਜ਼ਾਹਰ ਕੀਤੀ ਜੋ ਚੀਨ ਵੱਲੋਂ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ ਦੇ ੳੁਸ ਖੇਤਰ ’ਚ ਤਿਅਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਭਾਰਤ ਅਾਪਣਾ ਹਿੱਸਾ ਮੰਨਦਾ ਹੈ।
ਸ੍ਰੀ ਮੋਦੀ ਨੇ ਕਿਹਾ ੳੁਹ ੳੁਫਾ         ਵਿੱਚ ਕੲੀ ਵਿਸ਼ਵੀ ਅਾਗੂਅਾਂ ਨਾਲ      ਹਨ ਤੇ ੳੁਨ੍ਹਾਂ ਨੂੰ ਯਕੀਨ ਹੈ ਕਿ     ਬਰਿਕਸ ਅਤੇ ਅੈਸੀਓ ਸੰਮੇਲਨ ਬਹੁਤ ਹੀ ੳੁਸਾਰੂ ਸਾਬਤ ਹੋਣਗੇ ਅਤੇ ੲਿਸ ਨਾਲ ਸਾਰੀ ਦੁਨੀਅਾਂ ਦਾ ਫਾੲਿਦਾ ਹੋਵੇਗਾ।
ਮੁਲਾਕਾਤ ਦੌਰਾਨ ਸ਼ੀ ਚਿਨਪਿੰਗ ਨੇ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ’ਤੇ ਮੁਕੰਮਲ ਗੱਲਬਾਤ ਕਰਨ ਲੲੀ ਕਿਹਾ ਅਤੇ ਸ੍ਰੀ ਮੋਦੀ ਨੂੰ ਕਿਹਾ ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਦਰਮਿਅਾਨ ੳੁਸਾਰੂ ਰਿਸ਼ਤਿਅਾਂ ਲੲੀ ਮਿਲ ਕੇ ਕੰਮ ਕਰਨਗੇ।

Facebook Comment
Project by : XtremeStudioz