Close
Menu

ਚਿਰਾਗ ਕੁਮਾਰ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ

-- 14 September,2013

chirag-

ਤਾਈਪ – 14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਚਿਰਾਗ ਕੁਮਾਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ  ਦੂਸਰੇ ਰਾਊਂਡ ਵਿਚ ਸ਼ੁੱਕਰਵਾਰ ਨੂੰ ਤਿੰਨ ਅੰਡਰ 69 ਦਾ ਕਾਰਡ ਖੇਡਿਆ ਤੇ ਪੰਜ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏਸ਼ੀਅਨ ਟੂਰ ਯਿਆਗਡੇਰ ਟੂਰਨਾਮੈਂਟ ਪਲੇਅਰਸ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚ ਗਿਆ। ਚਿਰਾਗ ਦਾ ਦੋ ਰਾਊਂਡ ਦਾ ਸਕੋਰ ਸੱਤ ਅੰਡਰ 137 ਹੈ ਤੇ ਉਹ ਚੋਟੀ ‘ਤੇ ਚੱਲ  ਰਹੇ ਥਾਈਲੈਂਡ ਦੇ ਥਾਵੋਰਨ ਵਿਰਾਟਚਾਂਟ (136) ਤੋਂ ਸਿਰਫ ਇਕ ਸ਼ਾਟ ਪਿੱਛੇ ਹੈ।

Facebook Comment
Project by : XtremeStudioz