Close
Menu

ਚਿਲਡਰਨ ਫਿਲਮ ਫੈਸਟੀਵਲ ਦਾ ਉਦਘਾਟਨ ਕਰਨਗੇ ਰਣਬੀਰ ਕਪੂਰ

-- 30 October,2013

ਮੁੰਬਈ – ਬਾਲੀਵੁੱਡ ਦੇ ਰਾਕ ਸਟਾਰ ਰਣਬੀਰ ਕਪੂਰ 18ਵੇਂ ਕੌਮਾਂਤਰੀ ਬਾਲ ਫਿਲਮ ਉਤਸਵ ਦਾ ਉਦਘਾਟਨ ਕਰਨਗੇ। ਰਣਬੀਰ 14 ਨਵੰਬਰ ਤੋਂ ਹੈਦਰਾਬਾਦ ‘ਚ ਸ਼ੁਰੂ ਹੋਣ ਵਾਲੇ 7 ਦਿਨਾ ਬਾਲ ਫਿਲਮ ਉਤਸਵ ਦਾ ਉਦਘਾਟਨ ਕਰਨਗੇ। ਭਾਰਤ ਬਾਲ ਫਿਲਮ ਸੋਸਾਇਟੀ ਦੇ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰਵਣ ਕੁਮਾਰ ਨੇ ਕਿਹਾ ਕਿ ਰਣਬੀਰ ਬੱਚਿਆਂ ਦਰਮਿਆਨ ਬਹੁਤ ਮਸ਼ਹੂਰ ਹੈ। ਉਨ੍ਹਾਂ ਦੀ ਮੌਜੂਦਗੀ ਬੱਚਿਆਂ ਦਾ ਬਹੁਤ ਉਤਸ਼ਾਹ ਵਧਾਉਣ ਵਾਲੀ ਹੋਵੇਗੀ।

Facebook Comment
Project by : XtremeStudioz