Close
Menu

ਚਿਲੀ ਦੀ ਰਾਜਧਾਨੀ ਸੇਂਟੀਯਾਗੋ ‘ਚ ਭੂਚਾਲ ਦੇ ਝਟਕੇ

-- 01 November,2013

ਸੇਂਟੀਯਾਗੋ—ਮੱਧ ਚਿਲੀ ‘ਚ ਭੂਚਾਲ ਆਉਣ ਕਾਰਨ ਰਾਜਧਾਨੀ ਸੇਂਟੀਯਾਗੋ ‘ਚ ਇਮਾਰਤਾਂ ਹਿੱਲ ਗਈਆਂ ਪਰ ਇਥੇ ਤੁਰੰਤ ਕਿਸੇ ਦੇ ਜ਼ਖਮੀ ਜਾਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਖਬਰਾਂ ਅਨੁਸਾਰ ਇਸ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਅਤੇ ਇਸ ਦਾ ਕੇਂਦਰ ਕੋਕਿਵੰਬੋ ਸ਼ਹਿਰ ਤੋਂ ਕਰੀਬ 65 ਕਿਲੋਮੀਟਰ ( 40 ਮੀਲ) ਦੂਰ ਦੱਖਣੀ-ਪੱਛਮੀ ‘ਚ 10 ਕਿਲੋਮੀਟਰ ( 6 ਮੀਲ) ਦੀ ਡੂੰਘਾਈ ‘ਤੇ ਸੀ। ਚਿਲੀ ਭੂਚਾਲ ਦੀ ਦ੍ਰਿਸ਼ਟੀ ਤੋਂ ਇਹ ਦੁਨੀਆਂ ਦੇ ਸਭ ਤੋਂ ਸੰਵੇਦਨਸ਼ੀਲ ਦੇਸ਼ਾਂ ‘ਚੋਂ ਇਕ ਹੈ। ਸਾਲ 2010 ‘ਚ 8.8 ਤੀਬਰਤਾ ਵਾਲਾ ਭੂਚਾਲ ਅਤੇ ਫਿਰ ਸੁਨਾਮੀ ਆਉਣ ਨਾਲ ਇਥੇ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 220,000 ਘਰ ਨੁਕਸਾਨੇ ਗਏ ਸਨ।

Facebook Comment
Project by : XtremeStudioz