Close
Menu

ਚਿੰਦਬਰਮ ਸਟੇਡੀਅਮ ‘ਚ ਵਿਸ਼ਵ ਟੀ-20 ਮੈਚਾਂ ਨੂੰ ਲੈ ਕੇ ਸ਼ੱਕ ਦੀ ਸਥਿਤੀ

-- 17 June,2015

ਚੇਨਈ,  ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਲਈ ਚੇਨਈ ਦੇ ਚਿੰਦਬਰਮ ਸਟੇਡੀਅਮ ਦੇ ਬੰਦ ਪਏ ਤਿੰਨ ਸਟੈਡਾਂ ਕਾਰਨ ਉਸ ਨੂੰ ਮੇਜ਼ਬਾਨੀ ਦਿੱਤੇ ਜਾਣ ਨੂੰ ਲੈ ਕੇ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਜੇ ਤਕ ਕੋਈ ਫੈਸਲਾ ਨਹੀਂ ਕਰ ਸਕਿਆ ਹੈ। ਚੇਨਈ ਦੇ ਐੱਮ.ਏ. ਚਿੰਦਬਰਮ ਸਟੇਡੀਅਮ ਵਿਚ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਏ ਤਿੰਨ ਸਟੈਂਡਾਂ ਨੂੰ ਖੋਲ੍ਹ ਦੀ ਦਿਸ਼ਾ ਵਿਚ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਕੀ। ਬੀ. ਸੀ. ਸੀ. ਆਈ. ਤੇ ਆਈ. ਸੀ. ਸੀ. ਦੇ ਅਧਿਕਾਰੀਆਂ ਨੇ ਪਿਛਲੇ ਐਤਵਾਰ ਨੂੰ ਮੁੰਬਈ ਵਿਚ ਟੂਰਨਾਮੈਂਟ ਲਈ ਸਟੇਡੀਅਮਾਂ ਦੀ ਚੋਣ ‘ਤੇ ਚਰਚਾ ਕੀਤੀ। ਇਕ ਰਿਪੋਰਟ ਮੁਤਾਬਕ ਬੀ. ਸੀ. ਸੀ. ਆਈ. ਭਾਰਤ ਦੇ 8 ਮੈਦਾਨਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ ਜਦਕਿ ਆਈ. ਸੀ. ਸੀ. ਸਿਰਫ ਪੰਜ ਸਟੇਡੀਅਮਾਂ ਨੂੰ ਚੁਣਨ ਦਾ ਸਮਰਥਨ ਕਰ ਰਿਹਾ ਹੈ।

Facebook Comment
Project by : XtremeStudioz