Close
Menu

ਚੀਨੀ ਅਧਿਕਾਰੀਆਂ ਦੇ ਕਲੱਬਾਂ ‘ਚ ਜਾਣ ‘ਤੇ ਲੱਗੀ ਰੋਕ

-- 24 December,2013

ਬੀਜ਼ਿੰਗ— ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੇ ਅਧਿਕਾਰੀਆਂ ਦੇ ਪ੍ਰਾਈਵੇਟ ਕਲੱਬਾਂ ‘ਚ ਜਾਣ ਦੀ ਰੋਕ ਲਗਾ ਦਿੱਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਪ੍ਰਾਈਵੇਟ ਕਲੱਬਾਂ ਦਾ ਉਪਯੋਗ ਗੈਰ ਕਾਨੂੰਨੀ ਧੰਧਿਆਂ ਅਤੇ ਯੌਨ ਸੰਪਰਕ ਲਈ ਕੀਤਾ ਜਾਂਦਾ ਹੈ। ਪਾਰਟੀ ਨੇ ਇਹ ਕਦਮ ਭ੍ਰਿਸ਼ਟਾਚਾਰ ਦੂਰ ਕਰਨ ਦੇ ਆਪਣੀ ਮੁਹਿੰਮ ਦੇ ਅਧੀਨ ਪੈਂਦੇ ਚੁੱਕਿਆ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੱਤਾ ‘ਚ ਆਉਣ ਦੇ ਬਾਅਦ ਤੋਂ ਭ੍ਰਿਸ਼ਟਾਚਾਰ ‘ਚ ਸ਼ਾਮਲ ਵੱਡੇ ਅਤੇ ਛੋਟੇ ਹਰ ਤਰ੍ਹਾਂ ਦੇ ਲੋਕਾਂ ਨੂੰ ਕਾਨੂੰਨ ਦੀ ਗਿਰਫਤ ‘ਚ ਲਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਇਨ੍ਹੀ ਗੰਭੀਰ ਹੈ ਕਿ ਜੇਕਰ ਇਸ ਦੇ ਹੱਲ ਲਈ ਕਾਰਵਾਈ ਨਾਂ ਕੀਤੀ ਗਈ ਤਾਂ ਪਾਰਟੀ ਸੱਤਾ ਤੋਂ ਹੀ ਬੇਦਖਲ ਹੋ ਸਕਦੀ ਹੈ। ਉਨ੍ਹਾਂ ਨੇ ਵੱਡੀਆਂ ਦਾਵਤਾਂ ਤੋਂ ਲੈ ਕੇ ਅੰਤਿਮ ਸੰਸਕਾਰ ਦੇ ਸਮੇਂ ਤੱਕ ਦੀ ਫਿਜ਼ੂਲ ਖਰਚੀ ਦੇ ਵਿਰੁੱਧ ਕਾਰਵਾਈ ਦਾ ਆਦੇਸ਼ ਰੱਖਿਆ ਹੈ। ਹੁਣ ਉਨ੍ਹਾਂ ਦਾ ਧਿਆਨ ਨਿੱਜੀ ਕਲੱਬਾਂ ਵੱਲ ਗਿਆ ਹੈ ਜਿਨ੍ਹਾਂ ਨੇ ਚੀਨ ਦੇ ਵੱਡੇ ਸ਼ਹਿਰਾਂ ‘ਚ ਆਪਣਾ ਜਾਲ ਫੈਲਾ ਦਿੱਤਾ ਹੈ। ਪਾਰਟੀ ਦੇ ਅਨੁਸ਼ਾਸਨ ਅਤੇ ਨਿਗਰਾਨੀ ਸੰਬੰਧੀ ਕੇਂਦਰੀ ਕਮੀਸ਼ਨ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਜੋ ਅਧਿਕਾਰੀ ਇਨ੍ਹਾਂ ਕਲੱਬਾਂ ‘ਚ ਜਾਣਗੇ ਉਨ੍ਹਾਂ ਨੂੰ ਸਖਤ ਸਜ਼ਾ ਭੁਗਤਨੀ ਪਵੇਗੀ।

Facebook Comment
Project by : XtremeStudioz