ਬੀਜਿੰਗ— ਕੌਮਾਂਤਰੀ ਬਿਰਾਦਰੀ ‘ਚੋਂ ਤਾਇਵਾਨ ਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ‘ਚ ਇਕ ਵਾਰ ਫਿਰ ਸਫਲ ਹੁੰਦੇ ਹੋਏ ਅੱਜ ਚੀਨ ਨੇ ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਨਾਲ ਰਾਜਨੀਤਕ ਸਬੰਧ ਸਥਾਪਤ ਕਰ ਲਏ ਹਨ। ਬੀਜਿੰਗ ਲੋਕਤੰਤਰੀ ਰੁਪ ਨਾਲ ਸ਼ਾਸਿਤ ਤਾਇਵਾਨ ਤੋਂ ਕੌਮਾਂਤਰੀ ਸਮਰਥਨ ਨੂੰ ਖੋਹਣ ਲਈ ਆਪਣੀ ਆਰਥਿਕ ਤਾਕਤ ਦੀ ਵਰਤੋਂ ਕਰ ਰਿਹਾ ਹੈ। ਹੁਣ ਤਾਇਵਾਨ ਕੋਲ ਦੁਨੀਆਭਰ ‘ਚ ਸਿਰਫ 17 ਰਾਜਨੀਤਕ ਸਹਿਯੋਗੀ ਰਹਿ ਗਏ ਹਨ।