Close
Menu

ਚੀਨ-ਅਫਰੀਕਾ ਦਸੰਬਰ ‘ਚ ਆਯੋਜਿਤ ਕਰਣਗੇ ਸੰਮੇਲਨ

-- 05 September,2015

ਬੀਜਿੰਗ- ਚੀਨ ਅਤੇ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਦਾ ਸ਼ਿਖਰ ਸੰਮੇਲਨ ਦਸੰਬਰ ‘ਚ ਦੱਖਣੀ ਅਫਰੀਕਾ ‘ਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਐਲਾਨ ਚੀਨ ‘ਚ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਦਿੱਤਾ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਸ ਦੇ ਦੱਖਣੀ ਅਫਰੀਕੀ ਹਮਆਹੁਦਾ ਮੇਟ ਨਕੋਨਾ ਮਾਸ਼ਾਬੇਨ ਨੇ ਸਾਂਝੇ ਐਲਾਨ ‘ਚ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਚੀਨ-ਅਫਰੀਕਾ ਦੇ ਸਹਿਯੋਗ ‘ਤੇ ਫੋਰਮ ਦੀ 6ਵੀਂ ਮੰਤਰੀ ਪੱਧਰ ਦੀ ਮੀਟਿੰਗ ਨੂੰ ਉੱਚਾ ਚੁੱਕਦੇ ਹੋਏ ਇਸ ਨੂੰ ਸ਼ਿਖਰ ਸੰਮੇਲਨ ਦੇ ਰੂਪ ‘ਚ ਤਬਦੀਲ ਕਰਨ ‘ਤੇ ਸਹਿਮਤੀ ਜਤਾਈ ਹੈ।
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀ ਇਸ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਭੇਜਣਗੇ। ਇਸ ਸ਼ਿਖਰ ਸੰਮੇਲਨ ਦਾ ਆਯੋਜਨ ਚਾਰ ਤੋਂ ਪੰਜ ਦਸੰਬਰ ਨੂੰ ਕੀਤਾ ਜਾਣਾ ਹੈ।

Facebook Comment
Project by : XtremeStudioz