Close
Menu

ਚੀਨ ਅਮਰੀਕਾ ਲਈ ਹਰ ਮੋਰਚੇ ‘ਤੇ ਚੁਣੌਤੀ

-- 02 November,2018

ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਕਿ ਚੀਨ ਵਪਾਰ ਅਤੇ ਬੌਧਿਕ ਜਾਇਦਾਦ ਅਧਿਕਾਰ ਸਮੇਤ ਸਾਰੇ ਮੋਰਚਿਆਂ ‘ਤੇ ਅਮਰੀਕਾ ਲਈ ਲੰਮੇ ਸਮੇਂ ਦੀ ਚੁਣੌਤੀ ਪੇਸ਼ ਕਰਦਾ ਹੈ। ਇਕ ਅਮਰੀਕੀ ਰੇਡੀਓ ਨਾਲ ਗੱਲਬਾਤ ‘ਚ ਪੋਂਪੀਓ ਨੇ ਕਿਹਾ ਕਿ ਚੀਨ ਸਾਡੇ ਲਈ ਸਖਤ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਲੋੜੇ ਵਪਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਚੀਨ ਤੋਂ ਸਨਮਾਨ ਅਤੇ ਵਿਲੱਖਣ ਵਪਾਰ ਦੀ ਮੰਗ ਕਰਦਾ ਹੈ ਅਤੇ ਟਰੰਪ ਇਸ ਨੂੰ ਹਾਸਲ ਕਰਨ ਲਈ ਵਚਨਬੱਧ ਹਨ।
ਉਨ੍ਹਾਂ ਆਖਿਆ ਕਿ ਚੀਨ ਦੇ ਦੱਖਣੀ ਚੀਨ ਸਾਗਰ ‘ਚ ਯਤਨਾਂ ਸਮੇਤ ਕਈ ਤਰ੍ਹਾਂ ਦੇ ਦਾਅਵਿਆਂ ਦੀਆਂ ਚੁਣੌਤੀਆਂ ਅਮਰੀਕਾ ਦੇ ਮੌਜੂਦ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਚੀਨੀ ਲੋਕਾਂ ‘ਤੇ ਬੌਧਿਕ ਜਾਇਦਾਦ ਨੂੰ ਚੋਰੀ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਬੀਤੇ ਹਫਤੇ 10 ਚੀਨੀ ਲੋਕਾਂ ‘ਤੇ ਹਵਾਬਾਜ਼ੀ ਸਬੰਧੀ ਬੌਧਿਕ ਜਾਇਦਾਦ ਚੋਰੀ ਕਰਨ ਦਾ ਦੋਸ਼ ਲੱਗਾ ਹੈ।
ਪੋਂਪੀਓ ਨੇ ਕਿਹਾ ਕਿ ਰੂਸ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਦੇ ਚੱਲਦੇ ਚੁਣੌਤੀ ਬਣਿਆ ਹੋਇਆ ਹੈ ਜਿਸ ਨਾਲ ਪੂਰੀ ਦੁਨੀਆ ਨੂੰ ਖਤਰਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੂਸ ਇਕ ਬਹੁਤ ਛੋਟੀ ਅਰਥਵਿਵਸਥਾ ਹੈ ਪਰ ਹੁਣ ਵੀ ਉਸ ਦੇ ਕੋਲ ਵੱਡੇ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ। ਅਸੀਂ ਰੂਸ ਅਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਦਬਾਅ ਬਣਾਉਣ ਦਾ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਕਿਸੇ ਵੀ ਅਜੇ ਤੱਕ ਨਹੀਂ ਕੀਤਾ ਹੋਵੇਗਾ।

Facebook Comment
Project by : XtremeStudioz