Close
Menu

ਚੀਨ ਓਪਨ : ਦੂਜੇ ਦੌਰ ‘ਚ ਪਹੁੰਚੀ ਵਿਲੀਅਮਸ, ਲੀ ਨਾ

-- 01 October,2013

ਬੀਜਿੰਗ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਚੀਨ ਓਪਨ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ‘ਚ ਦੁਨੀਆ ਦੀ ਸਭ ਤੋਂ ਉੱਚੀ ਰੈਂਕਿੰਗ ਪ੍ਰਾਪਤ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਅਤੇ ਟੂਰਨਾਮੈਂਟ ‘ਚ ਚੀਨ ਦੀ ਸਭ ਤੋਂ ਵੱਡੀ ਉਮੀਦ ਲੀ ਨਾ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਤੀਜੀ ਰੈਂਕਿੰਗ ਪ੍ਰਾਪਤ ਪੋਲੈਂਡ ਦੀ ਐਗਨੀਏਜਕਾ ਰਾਦਵਾਂਸਕਾ ਟੂਰਨਾਮੈਂਟ ਦੇ ਸੁਰੂਆਤੀ ਦੌਰ ‘ਚ ਹੀ ਬਾਹਰ ਹੋ ਗਈ ਹੈ। ਖਬਰਾਂ ਮੁਤਾਬਕ ਸਾਬਕਾ ਚੈਂਪੀਅਨ ਸੇਰੇਨਾ ਨੇ ਐਤਵਾਰ ਨੂੰ ਰੂਸ ਦੀ ਏਲੇਨਾ ਵੇਸਨਿਨਾ ਨੂੰ 6-4, 6-2 ਨਾਲ ਆਸਾਨੀ ਨਾਲ ਹਰਾਇਆ। ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ‘ਚ ਹੋਏ ਇਕ ਹੋਰ ਮੁਕਾਬਲੇ ‘ਚ ਚੀਨ ਦੀ ਚੋਟੀ ਦੀ ਰੈਂਕਿੰਗ ਪ੍ਰਾਪਤ ਟੈਨਿਸ ਸਟਾਰ ਲੀ ਨਾ ਨੇ ਸਲੋਵਾਕੀਆ ਦੀ ਡੇਨਿਏਲਾ ਹੋਂਟੁਚੋਵਾ ਨੂੰ ਸਿੱਧੇ ਸੈੱਟਾਂ ‘ਚ 6-0, 6-4 ਨਾਲ ਹਰਾ ਦਿੱਤਾ।

Facebook Comment
Project by : XtremeStudioz