Close
Menu

ਚੀਨ ‘ਚ ਜਹਾਜ਼ ਡੁੱਬਣ ਦੀ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ

-- 06 June,2015

ਜਿਆਨਲੀ, 6 ਜੂਨ – ਚੀਨ ਦੀ ਯਾਂਗਤਸੀ ਨਦੀ ‘ਚ ਜਹਾਜ਼ ਡੁੱਬਣ ਦੀ ਘਟਨਾ ‘ਚ 100 ਤੋਂ ਜ਼ਿਆਦਾ ਹੋਰ ਲਾਸਾਂ ਮਿਲਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧਕੇ ਅੱਜ 400 ਦੇ ਨੇੜੇ ਪਹੁੰਚ ਗਈ। ਦੇਸ਼ ‘ਚ ਪਿਛਲੇ 70 ਸਾਲ ‘ਚ ਸਭ ਤੋਂ ਭਿਆਨਕ ਸਮੁੰਦਰੀ ਤ੍ਰਾਸਦੀ ਮੰਨੀ ਜਾ ਰਹੀ ਇਸ ਘਟਨਾ ‘ਚ ਅਜੇ ਵੀ 46 ਲੋਕ ਲਾਪਤਾ ਹਨ। ਹੁਣ ਤਕ 396 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ 46 ਲੋਕ ਅਜੇ ਵੀ ਲਾਪਤਾ ਹਨ। ਮੁਸਾਫ਼ਰਾਂ ਤੇ ਚਾਲਕ ਦਲ ਦੇ 456 ਲੋਕਾਂ ਨੂੰ ਲੈ ਕੇ ਜਾ ਰਿਹਾ ਇਹ ਜਹਾਜ਼ ਇੱਕ ਜੂਨ ਨੂੰ ਡੁੱਬ ਗਿਆ ਸੀ। ਸਿਰਫ਼ 14 ਲੋਕ ਜਿੰਦਾ ਬੱਚ ਨਿਕਲੇ ਹਨ। ਜਹਾਜ਼ ‘ਚ ਸਵਾਰ ਯਾਤਰੀਆਂ ‘ਚ ਜ਼ਿਆਦਾਤਰ ਬਜ਼ੁਰਗ ਸਨ।

Facebook Comment
Project by : XtremeStudioz