Close
Menu

ਚੀਨ ‘ਚ ਡਾਕਟਰ ‘ਤੇ 1.80 ਕਰੋੜ ਡਾਲਰ ਦੀ ਰਿਸ਼ਵਤ ਮਾਮਲੇ ਦੀ ਜਾਂਚ

-- 28 April,2015

ਸ਼ੰਘਾਈ, ਚੀਨ ਦੇ ਚੋਟੀ ਦੇ ਵਕੀਲ ਦੇਸ਼ ਦੇ ਪੱਛਮੀ ਯੂਨਾਨ ਸੂਬੇ ‘ਚ ਇਕ ਸੀਨੀਅਰ ਡਾਕਟਰ ਵੱਲੋਂ ਕਰੋੜਾਂ ਡਾਲਰ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਜਾਂਚ ਕਰ ਰਹੇ ਹਨ। ਦੇਸ਼ ਦੇ ਇਸਤਗਾਸਾ ਪੱਖ ਦੇ ਬਿਆਨ ਮੁਤਾਬਕ ਯੂਨਾਨ ਪੀਪੁਲਜ਼ ਹਸਪਤਾਲ ਦੇ ਪ੍ਰਮੁੱਖ ਵਾਂਗ ਤਾਈਨਚਾਓ ਨੇ ਨਿਰਮਾਣ ਪ੍ਰਾਜੈਕਟਾਂ, ਮੈਡੀਕਲ ਉਪਕਰਣਾਂ ਦੀ ਖਰੀਬ ਅਤੇ ਡਾਕਟਰੀ ਅਹੁਦਿਆਂ ਸੰਬੰਧੀ ਕੰਮਾਂ ‘ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਕਰੀਬ ਇਕ ਕਰੋੜ 80 ਲੱਖ ਡਾਲਰ (18 ਮਿਲੀਅਨ ਡਾਲਰ) ਦੀ ਨਕਦੀ ‘ਤੇ, ਰੀਅਲ ਜਾਇਦਾਦ ਅਤੇ ਪਾਰਕਿੰਗ ਸਥਾਨ ਰਿਸ਼ਵਤ ਦੇ ਰੂਪ ‘ਚ ਮਿਲੇ ਹਨ। ਸੁਪਰੀਮ ਪੀਪੁਲਜ਼ ਇਸਤਗਾਸਾ ਨੇ ਦੱਸਿਆ ਕਿ ਵਾਂਗ ਨੇ 35 ਮਿਲੀਅਨ ਯੁਆਨ (5.64 ਮਿਲੀਅਨ ਡਾਲਰ) ਨਕਦ, 100 ਜਾਇਦਾਦਾਂ ਜਿਸ ਦੀ ਕੀਮਤ 13 ਮਿਲੀਅਨ ਡਾਲਰ ਅਤੇ ਕਾਰ ਪਾਰਕਿੰਗ ਸਥਾਨ ਰਿਸ਼ਵਤ ਦੇ ਰੂਪ ‘ਚ ਲਏ ਹਨ। ਵਾਂਗ ‘ਤੇ ਰੋਗੀਆਂ ਨੂੰ ਮਾਹਿਰ ਡਾਕਟਰਾਂ ਨੂੰ ਦਿਖਾਉਣ ਦੇ ਬਦਲੇ, ਉਦਯੋਗਪਤੀਆਂ ਨੂੰ ਨਿਰਮਾਣ ਪ੍ਰਾਜੈਕਟ ਦਿਲਾਉਣ ਅਤੇ ਡਾਕਟਰੀ ਔਜ਼ਾਰਾਂ ਅਤੇ ਦਵਾਈਆਂ ਦੀ ਵਿਕਰੀ ਨੂੰ ਵਧਾਉਣ ‘ਚ ਮਦਦ ਕਰਨ ਦੇ ਬਦਲੇ ‘ਚ ਰਿਸ਼ਵਤ ਲੈਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।

Facebook Comment
Project by : XtremeStudioz