Close
Menu

ਚੀਨ ‘ਚ ਤੂਫਾਨ ਨਾਲ 10 ਲੱਖ ਤੋਂ ਵੱਧ ਪ੍ਰਭਾਵਿਤ

-- 11 July,2015

ਬੀਜਿੰਗ- ਚੀਨ ‘ਚ ਤੂਫਾਨ ਲਿੰਫਾ ਕਾਰਨ 10 ਲੱਖ ਤੋਂ ਵੱਧ ਲੋਕ  ਪ੍ਰਭਾਵਿਤ ਹੋਏ ਹਨ। ਇਹ ਤੂਫਾਨ ਦੱਖਣੀ ਚੀਨ ਦੇ ਗੁਆਂਗ ਦੋਂਗ ਸੂਬੇ ਨਾਲ ਟਕਰਾਇਆ ਹੈ। ਇਸ ਸੂਬੇ ਦੇ ਨਾਗਰਿਕ ਮਾਮਲਿਆਂ ਦੇ ਵਿਭਾਗ ਨੇ ਦੱਸਿਆ ਕਿ ਤੂਫਾਨ ਵੀਰਵਾਰ ਨੂੰ ਪਹੁੰਚਿਆ ਅਤੇ ਇਸ ਨਾਲ ਲਗਭਗ 288 ਮਕਾਨ ਤਬਾਹ ਹੋ ਗਏ ਅਤੇ 56000 ਲੋਕਾਂ ਨੂੰ ਬੇਘਰ ਹੋਣਾ ਪਿਆ। ਤੂਫਾਨ ਕਾਰਨ ਲਗਭਗ 21.30 ਕਰੋੜ ਡਾਲਰ ਦਾ ਪ੍ਰਤੱਖ ਨੁਕਸਾਨ ਹੋਇਆ ਹੈ। ਖਬਰ ਏਜੰਸੀ ‘ਸਿਨਹੁਆ’ ਅਨੁਸਾਰ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

Facebook Comment
Project by : XtremeStudioz