Close
Menu

ਚੀਨ ‘ਚ ਬੰਦ ਹੋਵੇਗਾ ਮੌਤ ਦੀ ਸਜ਼ਾ ਭੋਗ ਰਹੇ ਕੈਦੀਆਂ ਦਾ ਅੰਗ ਟਰਾਂਸਪਲਾਂਟ

-- 02 November,2013

ਹਾਂਗਚਾਉ—ਚੀਨ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿੱਥੇ ਅੱਜ ਵੀ ਮੌਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਦੇ ਅੰਗ ਦੂਜੇ ਲੋਕਾਂ ਨੂੰ ਦਾਨ ਕਰ ਦਿੱਤੇ ਜਾਂਦੇ ਹਨ। ਅਗਲੇ ਸਾਲ ਚੀਨ ਇਸ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਨੇ ਇਸ ਸਾਲ ਅਗਸਤ ਵਿਚ ਕਿਹਾ ਸੀ ਕਿ ਉਹ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੇ ਅੰਗ ਟਰਾਂਸਪਲਾਂਟ ਨੂੰ ਹੌਲੀ-ਹੌਲੀ ਘੱਟ ਕਰ ਦੇਵੇਗਾ। ਹਾਲਾਂਕਿ ਅਜੇ ਵੀ ਦੇਸ਼ ਵਿਚ 30 ‘ਚੋਂ ਇਕ ਵਿਅਕਤੀ ਨੂੰ ਹੀ ਟਰਾਂਸਪਲਾਂਟ ਲਈ ਅੰਗ ਮਿਲ ਪਾਉਂਦੇ ਹਨ। ਚੀਨ ਦੇ ਸਾਬਕਾ ਉਪ ਸਿਹਤ ਮੰਤਰੀ ਅਤੇ ਅੰਗ ਟਰਾਂਸਪਲਾਂਟ ਸੁਧਾਰ ਕਮੇਟੀ ਦੇ ਪ੍ਰਧਾਨ ਹੁਆਂਗ ਜਿਫੁ ਨੇ ਦੱਸਿਆ ਕਿ ਹੁਣ ਮੌਤ ਦੀ ਸਜ਼ਾ ਭੋਗ ਰਹੇ ਉਨ੍ਹਾਂ ਲੋਕਾਂ ਦੇ ਅੰਗਾਂ ਦੀ ਟਰਾਂਸਪਲਾਂਟ ਲਈ ਵਰਤੋਂ ਕੀਤੀ ਜਾਵੇਗੀ ਜੋ ਮੌਤ ਤੋਂ ਬਾਅਦ ਅੰਗ ਦਾਨ ਕਰਨ ਦੀ ਇੱਛਾ ਰੱਖਦੇ ਹਨ।
ਜਿਫੁ ਨੇ ਮੰਨਿਆ ਕਿ ਦੇਸ਼ ਵਿਚ ਅੰਗਾਂ ਦੀ ਲੋੜ ਹੈ ਅਤੇ ਇਨ੍ਹਾਂ ਦੀ ਉਪਲੱਬਧਤਾ ‘ਚ ਘਾਟ ਦੇ ਕਾਰਨ ਮਨੁੱਖੀ ਅੰਗਾਂ ਦੀ ਤਸਕਰੀ ਕਾਫੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਲਾਤਾਂ ਵਿਚ ਇਸ ਨੂੰ ਰੋਕਣ ਵਿਚ ਕਾਫੀ ਸਮਾਂ ਲੱਗੇਗਾ। ਮੌਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਦੇ ਅੰਗਾਂ ਨੂੰ ਟਰਾਂਸਪਲਾਂਟ ਲਈ ਵਰਤੋਂ ਕਰਨਾ ਮਨੁੱਖੀ ਮਾਨਕਾਂ ਦੇ ਵਿਰੁੱਧ ਹੈ। ਚੀਨ ਨੂੰ ਆਪਣੀ ਇਸ ਤਰ੍ਹਾਂ ਦੀ ਰਵਾਇਤ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਆਲੋਚਨਾ ਝੱਲਣੀ ਪਈ ਸੀ।

Facebook Comment
Project by : XtremeStudioz