Close
Menu

ਚੀਨ ‘ਚ ਭੁਚਾਲ ਨਾਲ 6 ਮੌਤਾਂ- 48 ਜ਼ਖ਼ਮੀ

-- 04 July,2015

ਬੀਜਿੰਗ,4 ਜੁਲਾਈ-ਅੱਜ ਚੀਨ ਦੇ ਉੱਤਰ-ਪੱਛਮੀ ਸੂਬੇ ਜ਼ਿਨਜਿਆਂਗ ‘ਚ 6.5 ਰਿਕਟਰ ਸਕੇਲ ਦੇ ਆਏ ਭੁਚਾਲ ਨਾਲ 6 ਵਿਅਕਤੀਆਂ ਦੇ ਮਰਨ ਤੇ 48 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਸਥਾਨਕ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭੁਚਾਲ ਨਾਲ ਲਗਪਗ 3000 ਘਰ ਤੇ ਹੋਰ ਇਮਾਰਤਾਂ ਵੀ ਡਿਗ ਗਈਆਂ ਹਨ |
ਸਥਾਨਕ ਪ੍ਰਸ਼ਾਸਨ ਇਸ ਸਭ ਦੇ ਚਲਦਿਆਂ ਰਾਜ ‘ਚ ਲੈਵਲ-2 ਦੀ ਆਪਾਤਕਾਲੀਨ ਸਥਿਤੀ ਦਾ ਐਲਾਨ ਕਰ ਦਿੱਤਾ ਹੈ | ਲਗਪਗ 258, 000 ਲੋਕਾਂ ਦੀ ਆਬਾਦੀ ਵਾਲੇ ਵਾਲੇ ਇਸ ਪ੍ਰਾਂਤ ‘ਚ ਜ਼ਿਆਦਾ ਆਬਾਦੀ ਮੁਸਲਿਮ ਭਾਈਚਾਰੇ ਜਾ ਹੋਰ ਘੱਟ-ਗਿਣਤੀ ਲੋਕਾਂ ਦੀ ਹੈ | ਭੁਚਾਲ ਦੇ ਚਲਦਿਆਂ ਸਥਾਨਕ ਪ੍ਰਸ਼ਾਸਨ ਨੇ ਅਗਲੇ 24 ਘੰਟਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ | ਪ੍ਰਸ਼ਾਸਨ ਵੱਲੋਂ ਬਚਾਅ ਦਲ ਤੇ ਹੋਰ ਦਸਤੇ ਭੁਚਾਲ ਪ੍ਰਭਾਵਿਤ ਖੇਤਰਾਂ ‘ਚ ਪੀੜਤ ਲੋਕਾਂ ਦੀ ਮਦਦ ਲਈ ਭੇਜੇ ਜਾ ਚੁੱਕੇ ਹਨ | ਇਸ ਤੋਂ ਇਲਾਵਾ ਲਗਪਗ 1000 ਟੈਂਟ ਤੇ ਹੋਰ ਲੋੜੀਂਦਾ ਸਾਮਾਨ ਭੁਚਾਲ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਗਿਆ ਹੈ | ਇਸ ਜ਼ਬਰਦਸਤ ਭੁਚਾਲ ਦੇ ਕੁਝ ਸਮੇਂ ਬਾਅਦ ਇਸ ਖੇਤਰ ‘ਚ ਘੱਟ ਤੀਬਰਤਾ ਵਾਲੇ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ | ਚੀਨ ਭੁਚਾਲ ਪ੍ਰਸ਼ਾਸਨ ਨੇ ਜਾਰੀ ਇਕ ਬਿਆਨ ਕਿਹਾ ਹੈ ਕਿ ਭੁਚਾਲ ਦੇ ਝਟਕਿਆਂ ਦੇ ਚੱਲਦਿਆਂ ਹੋਤਨ ‘ਚ ਇਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ | ਸੀ.ਈ.ਐਨ.ਸੀ. ਦੇ ਡਾਇਰੈਕਟਰ ਜਿਆਂਗ ਹੇਕਨ ਨੇ ਕਿਹਾ ਕਿ ਹਾਲਾਂਕਿ ਇਹ ਭੁਚਾਲ ਅਪ੍ਰੈਲ ‘ਚ ਨਿਪਾਲ ‘ਚ ਆਏ ਭੁਚਾਲ ਦੇ ਮੁਕਾਬਲੇ ਸ਼ਕਤੀਸ਼ਾਲੀ ਨਹੀਂ ਸੀ, ਪਰ ਇਸ ਨਾਲ ਹੋਏ ਨੁਕਸਾਨ ਤੇ ਆ ਰਹੇ ਝਟਕਿਆਂ ਕਾਰਨ ਮੌਤ ਦਰ ‘ਚ ਵਾਧਾ ਹੋ ਸਕਦਾ ਹੈ |

Facebook Comment
Project by : XtremeStudioz