Close
Menu

ਚੀਨ ‘ਚ ਮੀਂਹ ਕਾਰਨ 16 ਲੋਕਾਂ ਦੀ ਮੌਤ

-- 02 June,2015

ਬੀਜਿੰਗ-ਚੀਨ ਦੇ ਦੱਖਣੀ ਹਿੱਸੇ ਵਿਚ ਪਿਛਲੇ ਹਫਤੇ ਭਾਰੀ ਮੀਂਹ ਅਤੇ ਗੜ੍ਹੇ ਪੈਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਚੀਨੀ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਦੱਖਣੀ ਚੀਨ ਵਿਚ 25 ਤੋਂ 27 ਮਈ ਅਤੇ 28 ਤੋਂ 31 ਮਈ ਵਿਚਾਲੇ ਭਾਰੀ ਵਰਖਾ ਹੋਈ ਜਿਸ ਕਾਰਨ ਹੜ੍ਹ ਤੇ ਢਿੱਗਾਂ ਡਿਗਣ ਵਰਗੀਆਂ ਹੋਰ ਆਫਤਾਂ ਵੀ ਆਈਆਂ।

Facebook Comment
Project by : XtremeStudioz