Close
Menu

ਚੀਨ ’ਚ ਰਸਾਇਣ ਟੈਂਕਰ ’ਚ ਧਮਾਕਾ; 22 ਮੌਤਾਂ

-- 29 November,2018

ਪੇਈਚਿੰਗ, 29 ਨਵੰਬਰ
ਚੀਨ ਦੇ ਉੱਤਰੀ ਹੀਬੇਈ ਸੂਬੇ ’ਚ ਸਥਿਤ ਇਕ ਕੈਮੀਕਲ ਪਲਾਂਟ ਦੇ ਬਾਹਰ ਖ਼ਤਰਨਾਕ ਰਸਾਇਣ ਲਿਜਾ ਰਹੇ ਟਰੱਕ ਵਿਚ ਧਮਾਕਾ ਹੋਣ ਕਾਰਨ 22 ਜਣੇ ਮਾਰੇ ਗਏ ਹਨ। ਬੁੱਧਵਾਰ ਨੂੰ ਹੋਏ ਇਸ ਧਮਾਕੇ ਵਿਚ ਵੱਡੀ ਗਿਣਤੀ ਲੋਕ ਜ਼ਖ਼ਮੀ ਵੀ ਹੋਏ ਹਨ। ਮੁਲਕ ਵਿਚ ਪਿਛਲੇ ਚਾਰ ਦਿਨਾਂ ਵਿਚ ਹੋਈ ਇਹ ਦੂਜੀ ਵੱਡੀ ਸਨਅਤੀ ਦੁਰਘਟਨਾ ਹੈ। ਇਹ ਧਮਾਕਾ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ ਦੱਸਿਆ ਗਿਆ ਹੈ। ਟਰੱਕ ਵਿਚ ਹੋਏ ਧਮਾਕੇ ਨੇ ਆਲੇ-ਦੁਆਲੇ ਖੜ੍ਹੇ ਵਾਹਨਾਂ ਨੂੰ ਵੀ ਲਪੇਟ ਵਿਚ ਲੈ ਲਿਆ। ਚੀਨੀ ਮੀਡੀਆ ਰਿਪੋਰਟਾਂ ਮੁਤਾਬਕ ਤੇ ਘਟਨਾ ਸਥਾਨ ਦੀ ਫੁਟੇਜ ਤੋਂ ਜ਼ਾਹਿਰ ਹੁੰਦਾ ਹੈ ਕਿ ਧਮਾਕਾ ਹੋਣ ਤੋਂ ਬਾਅਦ ਲੱਗੀ ਅੱਗ ਨੇ ਨੇੜੇ ਖੜ੍ਹੇ 50 ਵਾਹਨਾਂ ਨੂੰ ਵੀ ਲਪੇਟ ਵਿਚ ਲੈ ਲਿਆ। ਇਨ੍ਹਾਂ ਵਾਹਨਾਂ ਵਿਚ ਦਰਜਨਾਂ ਟਰੱਕ ਵੀ ਸਨ। ਅਥਾਰਿਟੀ ਮੁਤਾਬਕ ਅੱਗ ’ਤੇ ਕਾਬੂੁ ਪਾ ਲਿਆ ਗਿਆ ਹੈ ਤੇ ਭਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਰਸਾਇਣ ਯੂਨਿਟ ਸਰਕਾਰ ਦੀ ਮਾਲਕੀ ਵਾਲੇ ਕੈਮ-ਚਾਈਨਾ ਨਾਲ ਸਬੰਧਤ ਹੈ। ਹੰਗਾਮੀ ਪ੍ਰਬੰਧਨ ਦੇ ਮੰਤਰੀ ਫੂ ਜਿਆਨਹੂਆ ਦੀ ਅਗਵਾਈ ਵਿਚ ਰਾਹਤ ਕਾਰਜ ਕੀਤੇ ਜਾ ਰਹੇ ਹਨ। ਚੀਨ ਵਿਚ ਸਨਅਤੀ ਸੁਰੱਖਿਆ ਵੱਡਾ ਮੁੱਦਾ ਬਣੀ ਹੋਈ ਹੈ।

Facebook Comment
Project by : XtremeStudioz