Close
Menu

ਚੀਨ ‘ਚ ਵਿਦੇਸ਼ੀ ਜੰਗੀ ਖੇਤਰਾਂ ਦੀ ਯਾਤਰਾ ਦੀ ਕੋਸ਼ਿਸ਼ ਲਈ 550 ਤੋਂ ਜ਼ਿਆਦਾ ਵੱਖਵਾਦੀ ਗ੍ਰਿਫਤਾਰ

-- 18 July,2015

ਬੀਜਿੰਗ-ਚੀਨ ਨੇ 2014 ਤੋਂ ਬਾਅਦ ਤੋਂ ਵਿਦੇਸ਼ੀ ਜੰਗੀ ਖੇਤਰਾਂ ਦੀ ਯਾਤਰਾ ਲਈ ਯੁਨਾਨ ਸੂਬੇ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ 553 ਵੱਖਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਲੋਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ‘ਚ ਸ਼ਾਮਲ ਹੋਣ ਲਈ ਸੀਰੀਆ ਜਾ ਰਹੇ ਸਨ। ਯੂਨਾਨ ਸੂਬਾ ਜਨਤਕ ਸੁਰੱਖਿਆ ਵਿਭਾਗ ਦੇ ਉਪ ਮੁਖੀ ਡੋਂਗ ਜਿਆਲੂ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਇਸ ਸਾਲ ਜੂਨ ਤੱਕ ਪੁਲਸ ਨੇ ਨਾਜਾਇਜ਼ ਤੌਰ ‘ਤੇ ਸਰਹੱਦ ਪਾਰ ਕਰਕੇ ਸੀਰੀਆਈ ਸੰਘਰਸ਼ ‘ਚ ਸ਼ਾਮਲ ਹੋਣ ਦੀ ਯੋਜਨਾ ਬਣਾਉਣ ਵਾਲੇ 35 ਲੋਕਾਂ ਨੂੰ ਫੜਿਆ ਅਤੇ ਇਸ ਦੌਰਾਨ ਚਾਰ ਅੱਤਵਾਦੀਆਂ ਨੂੰ ਮਾਰਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਜਾਂਚ ‘ਚ ਪਤਾ ਲੱਗਾ ਕਿ ਨਾਜਾਇਜ਼ ਤੌਰ ‘ਤੇ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਾਫੀ ਹੱਦ ਤੱਕ ਵਿਦੇਸ਼ਾਂ ‘ਚ ਸਥਿਤ ਫੋਰਸਾਂ ਨੇ ਸੰਗਠਿਤ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਸੀਰੀਆ ‘ਚ ਸੰਘਰਸ਼ ‘ਚ ਸ਼ਾਮਲ ਹੋਣ ਲਈ ਲੋਕਾਂ ਨੂੰ ਲੁਭਾਉਣ ਅਤੇ ਵੱਖਵਾਦੀ ਵਿਚਾਰਾਂ ਦੇ ਪ੍ਰਸਾਰ ਲਈ ਦੇਸ਼-ਵਿਦੇਸ਼ ਦੇ ਆਯੋਜਕਾਂ ਨਾਲ ਗੰਢਤੁੱਪ ਕੀਤੀ ਸੀ। ਪੁਲਸ ਨੇ 217 ਨਾਬਾਲਕਾਂ ਨੂੰ ਵੀ ਛੱਡਿਆ ਜਿਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਲਈ ਮਜਬੂਰ ਕੀਤਾ ਗਿਆ ਸੀ ਅਤੇ ਵੱਖਵਾਦੀਆਂ ਦੀ ਮਦਦ ਕਰਨ ਵਾਲੇ 161 ਚਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰਾਂਸਫਰ ਦੀਆਂ ਵੱਧਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ‘ਚ ਜ਼ਿਆਦਾਤਰ ਸ਼ਿਨਜਿਆਂਗ ਦੇ ਉਈਗਰ ਮੁਸਲਮਾਨਾਂ ਨਾਲ ਜੁੜੇ ਹਨ ਜਿੱਥੇ ਅਲਕਾਇਦਾ ਨਾਲ ਸਬੰਧਤ ਅਲਗਾਓਵਾਦੀ ਸੰਗਠਨ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ.ਟੀ. ਆਈ. ਐਮ.) ਸਰਗਰਮ ਹੋ ਗਿਆ ਹੈ।

Facebook Comment
Project by : XtremeStudioz