Close
Menu

ਚੀਨ ‘ਚ ਵੱਡੇ ਪੱਧਰ ‘ਤੇ ਹੋਵੇਗੀ ਸਲਮਾਨ ਖਾਨ ਦੀ ‘ਟਿਊਬਲਾਈਟ’ ਦੀ ਪ੍ਰਮੋਸ਼ਨ

-- 02 May,2017
ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਤੇ ‘ਦਬੰਗ’ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਿਊਬਲਾਈਟ’ ਇਕ ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਹੈ। ਇਹ ਫਿਲਮ ਪੂਰੀ ਦੁਨੀਆ ‘ਚ ਰਿਲੀਜ਼ ਕੀਤੀ ਜਾਵੇਗੀ ਪਰ ਚੀਨ ਨੂੰ ਲੈ ਕੇ ਕੁਝ ਖਾਸ ਤਿਆਰੀਆਂ ਹਨ। ਦੱਸਣਯੋਗ ਹੈ ਕਿ ਇਸ ਫਿਲਮ ‘ਚ ਸਲਮਾਨ ਖਾਨ ਨਾਲ ਲੀਡ ਰੋਲ ‘ਚ ਚੀਨੀ ਅਭਿਨੇਤਰੀ ਝੂ-ਝੂ ਵੀ ਦਿਖੇਗੀ। ਇਸ ਖਾਸ ਵਜ੍ਹਾ ਕਾਰਨ ਚੀਨ ‘ਚ ਸਲਮਾਨ ਆਪਣੀ ਫਿਲਮ ਨੂੰ ਵੱਡੇ ਪੱਧਰ ‘ਤੇ ਪ੍ਰਮੋਟ ਕਰਨ ਦੀ ਤਿਆਰੀ ‘ਚ ਹਨ। ਫਿਲਮ ਦੀ ਪ੍ਰਮੋਸ਼ਨ ਲਈ ਸਲਮਾਨ ਖਾਨ ਚੀਨ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਜਾਣਗੇ।
‘ਟਿਊਬਲਾਈਟ’ ਦੇ ਨਿਰਦੇਸ਼ਕ ਕਬੀਰ ਖਾਨ ਨੇ ਕਿਹਾ ਹੈ ਕਿ ਚੀਨ ‘ਚ ‘ਟਿਊਬਲਾਈਟ’ ਨੂੰ ਲੈ ਕੇ ਵੱਡੀ ਪਲਾਨਿੰਗ ਕੀਤੀ ਗਈ ਹੈ। ਕਬੀਰ ਨੇ ਕਿਹਾ, ‘ਚੀਨ ਇਕ ਵੱਡੀ ਮਾਰਕੀਟ ਹੈ, ਇਸ ਦੇ ਨਾਲ ਹੀ ਫਿਲਮ ‘ਚ ਇਕ ਚੀਨੀ ਅਭਿਨੇਤਰੀ ਵੀ ਹੈ। ਚੀਨ ਦੀ ਅਭਿਨੇਤਰੀ ਫਿਲਮ ਦਾ ਹਿੱਸਾ ਹੈ, ਇਸ ਵਜ੍ਹਾ ਕਾਰਨ ਚੀਨ ‘ਚ ਫਿਲਮ ਨੂੰ ਲੈ ਕੇ ਕਈ ਸੰਭਾਵਨਾਵਾਂ ਹਨ ਤੇ ਅਸੀਂ ‘ਟਿਊਬਲਾਈਟ’ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।’
Facebook Comment
Project by : XtremeStudioz