Close
Menu

ਚੀਨ ‘ਚ ਵੱਧ ਰਹੀ ਹੈ ਮਹਿਲਾ ਕੈਦੀਆਂ ਦੀ ਗਿਣਤੀ, ਅਮਰੀਕਾ ਨੂੰ ਛੱਡਿਆ ਪਿੱਛੇ

-- 03 July,2015

ਬੀਜਿੰਗ- ਅਮਰੀਕਾ ਸਥਿਤ ਜੇਲ ਅਧਿਕਾਰ ਸੰਸਥਾਨ ਦੁਈ ਹੁਆ ਨੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਚੀਨ ਜਿੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਉਸ ਦੇ ਦੇਸ਼ ‘ਚ ਮਹਿਲਾ ਕੈਦੀਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਪਿਛਲੇ ਇਕ ਦਹਾਕੇ ‘ਚ ਇਸ ‘ਚ 46 ਫੀਸਦੀ ਤੱਕ ਦਾ ਵਾਧਾ ਹੋਇਆ ਹੈ, ਜਦੋਂ ਕਿ ਪੁਰਸ਼ ਕੈਦੀਆਂ ਦੀ ਗਿਣਤੀ ‘ਚ ਸਿਰਫ 10 ਫੀਸਦੀ ਦਾ ਹੀ ਵਾਧਾ ਹੋਇਆ ਹੈ, ਸੂਤਰਾਂ ਮੁਤਾਬਕ ਅਜੇ ਚੀਨ ‘ਚ ਕੁਲ ਕੈਦੀਆਂ ‘ਚ ਔਰਤਾਂ ਦਾ ਫੀਸਦੀ 6.3 ਹੈ, ਜੇਕਰ ਇਹੀ ਰਫਤਾਰ ਰਹੀ ਤਾਂ ਛੇਤੀ ਹੀ ਚੀਨ ਦੀਆਂ ਮਹਿਲਾ ਕੈਦੀਆਂ ਦੀ ਗਿਣਤੀ ਅਮਰੀਕੀ ਮਹਿਲਾ ਕੈਦੀਆਂ ਨੂੰ ਪਾਰ ਕਰ ਜਾਵੇਗੀ।
ਸੂਤਰਾਂ ਮੁਤਾਬਕ ਚੀਨ ਦੀਆਂ ਜੇਲਾਂ ‘ਚ ਅੰਕੜੇ ਸ਼ੱਕੀ ਹਨ, ਇਨ੍ਹਾਂ ‘ਚ ਅੱਲ੍ਹੜ ਜੇਲਾਂ ‘ਚ ਬੰਦ ਲੱਖਾਂ ਔਰਤਾਂ, ਜ਼ਰੂਰੀ ਡਰੱਗਸ ਮੁੜ ਵਸੇਬੇ ਅਤੇ ਸਿੱਖਿਆ ਕੈਂਪਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਔਰਤਾਂ ‘ਚ ਹਿੰਸਕ ਅਪਰਾਧ ਦੀ ਵੱਧਦੀ ਪ੍ਰਵਿਰਤੀ ‘ਤੇ ਰੇਨਮਿਨ ਯੂਨੀਵਰਸਿਟੀ ਦੇ ਸਜ਼ਾ ਪ੍ਰਕਿਰਿਆ ਅਤੇ ਸੁਧਾਰ ਕੇਂਦਰ ਦੇ ਉਪ ਨਿਰਦੇਸ਼ਕ ਡਾਕਟਰ ਚੇਂਗ ਲੀ ਕਹਿੰਦੇ ਹਨ ਕਿ ਇਸ ਦਾ ਵੱਡਾ ਕਾਰਨ ਇਹ ਹੈ ਕਿ ਚੀਨ ਬਦਲਾਅ ਦੇ ਦੌਰ ਤੋਂ ਲੰਘ ਰਿਹਾ ਹੈ, ਪਿਛਲੇ ਕੁਝ ਸਾਲਾਂ ਤੋਂ ਅਸੀਂ ਡਰੱਗ ਤਸਕਰੀ ਅਤੇ ਦੂਰ ਸੰਚਾਰ ਧੋਖਾਧੜੀ ਵਰਗੇ ਅਹਿੰਸਕ ਮਾਮਲਿਆਂ ‘ਚ ਔਰਤਾਂ ਦੀ ਸ਼ਮੂਲੀਅਤ ‘ਚ ਵਾਧਾ ਦੇਖਿਆ ਹੈ। ਚੀਨ ‘ਚ ਸਰਕਾਰੀ ਨੌਕਰੀਆਂ ‘ਚ ਔਰਤਾਂ ਦੀ ਗਿਣਤੀ ਵਧੀ ਹੈ। ਅਜਿਹੇ ‘ਚ ਰਿਸ਼ਵਤ ਦੇ ਦੋਸ਼ਾਂ ‘ਚ ਜੇਲ ਜਾਣ ਵਾਲੀਆਂ ਔਰਤਾਂ ਦੀ ਗਿਣਤੀ ‘ਚ ਵੀ ਵਾਧਾ ਹੋਇਆ ਹੈ।

Facebook Comment
Project by : XtremeStudioz