Close
Menu

ਚੀਨ ‘ਚ ਸਵਾਇਨ ਫਲੂ ਨੇ ਦਿੱਤੀ ਦਸਤਕ, ਪ੍ਰਭਾਵਿਤ ਸ਼ਹਿਰ ਦਾ ਬੁੱਚੜਖਾਨਾ ਬੰਦ ਕਰਨ ਦਾ ਹੁਕਮ ਜਾਰੀ

-- 17 August,2018

ਬੀਜਿੰਗ— ਚੀਨ ‘ਚ ਘਾਤਕ ਅਫਰੀਕੀ ਸਵਾਇਨ ਫਲੂ ਦੇ ਫੈਲਾਅ ਨੂੰ ਰੋਕਣ ਲਈ ਚੀਨ ਸਰਕਾਰ ਨੇ ਸੂਰ ਦੇ ਮਾਸ ਉਤਪਾਦਨ ਕੰਪਨੀ ਡਬਲਯੂ.ਐੱਚ. ਗਰੁੱਪ ਲਿਮਟਡ ਦੇ ਇਕ ਬੁੱਚੜਖਾਨੇ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਚੀਨ ਦੇ ਕੇਂਦਰੀ ਹੇਨਾਨ ਸੂਬੇ ‘ਚ ਝੋਂਗਝੋਓ ਸ਼ਹਿਰ ‘ਚ ਇਨਫੈਕਟਡ ਸੂਰ ਪਾਏ ਗਏ ਹਨ। ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਸ਼ੂ ਸਿਹਤ ਮਾਹਰ ਸੁਰੱਖਿਆ ਚਿੰਤਾਵਾਂ ਤੋਂ ਆਮ ਜਨਤਾ ਨੂੰ ਜਾਗਰੂਕ ਕਰਵਾ ਰਹੇ ਹਨ। ਸੂਰਾਂ ‘ਚ ਹੋ ਰਹੀ ਇਸ ਘਾਤਕ ਬੀਮਾਰੀ ਲਈ ਅਜੇ ਕੋਈ ਵੀ ਟੀਕਾ ਉਪਲਬਧ ਨਹੀਂ ਹੈ, ਸੰਯੁਕਤ ਰਾਸ਼ਟਰ ਦੇ ਮੁਤਾਬਕ ਏ.ਐੱਸ.ਐੱਫ. ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਏ.ਐੱਸ.ਐੱਫ. ਅਫਰੀਕਾ ਤੋਂ ਬਾਅਦ ਰੂਸ ਤੇ ਪੂਰਬੀ ਯੂਰਪ ‘ਚ ਪਾਇਆ ਗਿਆ। ਏ.ਐੱਸ.ਐੱਫ. ਇਸ ਤੋਂ ਪਹਿਲਾਂ ਪੂਰਬੀ ਏਸ਼ੀਆ ਨਹੀਂ ਪਾਇਆ ਗਿਆ ਸੀ। ਸਵਾਇਨ ਫਲੂ ਵਿਨਾਸ਼ਕਾਰੀ ਬੀਮਾਰੀਆਂ ‘ਚੋਂ ਇਕ ਹੈ। ਇਹ ਜੰਗਲੀ ਸੂਰਾਂ ਨੂੰ ਹੁੰਦਾ ਹੈ, ਜੋ ਕਿ ਜਾਨਵਰਾਂ ਦੇ ਸਿੱਧੇ ਸੰਪਰਕ ਨਾਲ ਫੈਲਦਾ ਹੈ। ਇਸ ਤੋਂ ਇਲਾਵਾ ਦੂਸ਼ਿਤ ਫੌਜਨ, ਪਸ਼ੂ ਚਾਰੇ ਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਮਾਧਿਅਮ ਨਾਲ ਵੀ ਇਹ ਫੈਲ ਸਕਦਾ ਹੈ। ਡਬਲਯੂ.ਐੱਚ. ਸਮੂਹ ਨੇ ਕਿਹਾ ਕਿ ਵੀਰਵਾਰ ਨੂੰ ਬੇਹੱਦ ਗੰਭੀਰ ਬੀਮਾਰੀ ਨਾਲ 30 ਸੂਰਾਂ ਦੇ ਮਰਨ ਤੋਂ ਬਾਅਦ ਝੋਂਗਝੋਓ ਸ਼ਹਿਰ ਦੇ ਅਧਿਕਾਰੀਆਂ ਨੇ ਹੁਕਮ ਦਿੱਤਾ ਹੈ ਕਿ ਬੁੱਚੜਖਾਨੇ ਨੂੰ ਅਸਥਾਈ ਰੂਪ ਨਾਲ 6 ਹਫਤਿਆਂ ਲਈ ਬੰਦ ਕਰ ਦਿੱਤਾ ਜਾਵੇ।
ਹੇਨਾਨ ਸ਼ੁੰਗੁਈ ਨਿਵੇਸ਼ ਤੇ ਵਿਕਾਸ ਵਲੋਂ ਸੰਚਾਲਿਤ 15 ਬੁੱਚੜਖਾਨਿਆਂ ‘ਚੋਂ ਇਕ ਹੈ, ਜਿਸ ‘ਚ ਸਭ ਤੋਂ ਜ਼ਿਆਦਾ ਸੂਰ ਦਾ ਮਾਸ ਉਤਪਾਦਨ ਕੀਤਾ ਜਾਂਦਾ ਹੈ। ਝੋਂਗਝੋਓ ਸ਼ਹਿਰ ਦੇ ਅਧਿਕਾਰੀਆਂ ਨੇ 6 ਮਹੀਨੇ ਲਈ ਹੋਰਾਂ ਇਲਾਕਿਆਂ ‘ਚ ਪ੍ਰਭਾਵਿਤ ਇਲਾਕੇ ‘ਚੋਂ ਸੂਰ ਦਾ ਮਾਸ ਲਿਆਉਣ-ਲਿਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ਼ੁੰਗਈ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਇਨਫੈਕਸ਼ਨ ਦਾ ਪਤਾ ਲਗਾਉਣ ਤੋਂ ਬਾਅਦ 1,362 ਸੂਰਾਂ ਨੂੰ ਬੁੱਚੜਖਾਨਿਆਂ ‘ਚ ਹੀ ਮਾਰ ਦਿੱਤਾ ਗਿਆ ਹੈ।

Facebook Comment
Project by : XtremeStudioz