Close
Menu

ਚੀਨ ‘ਚ ਜ਼ਮੀਨ ਖਿਸਕਣ ‘ਚ 3 ਦੀ ਮੌਤ

-- 05 January,2015

ਬੀਜਿੰਗ- ਚੀਨ ਦੇ ਗੁਈਝੋਊ ਸੂਬੇ ‘ਚ ਇਕ ਐਕਸਪ੍ਰੈਸਵੇਅ ਕੋਲ ਜ਼ਮੀਨ ਖਿਸਕਣ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਬਚਾਅਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਜ਼ਮੀਨ ਖਿਸਕਣ ਦੇ ਮਲਬੇ ‘ਚ ਦਬੀ ਇਕ ਕਾਰ ‘ਚੋਂ ਤਿੰਨ ਲਾਸ਼ਾਂ ਕੱਢੀਆਂ ਗਈਆਂ। ਖੋਜੀ ਦਸਤੇ 80,000 ਘਣਮੀਟਰ ‘ਚ ਫੈਲੇ ਮਲਬੇ ‘ਚ ਅਤੇ ਲਾਸ਼ਾਂ ਦੀ ਭਾਲ ਕਰ ਰਹੇ ਹਨ। ਇਸ ਜ਼ਮੀਨ ਖਿਸਕਣ ਨਾਲ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੁ ਅਤੇ ਗੁਈਝੋਊ ਸੂਬੇ ਦੇ ਜੁਨਈ ਨੂੰ ਜੋੜਣ ਵਾਲਾ ਐਕਸਪ੍ਰੈਸ ਵੇਅ ਬੰਦ ਹੋ ਗਿਆ ਹੈ। ਬਚਾਅਕਾਰਜ ‘ਚ ਲਗਭਗ 700 ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ।

Facebook Comment
Project by : XtremeStudioz