Close
Menu

ਚੀਨ ‘ਚ 26 ਲੱਖ 40 ਹਜ਼ਾਰ ਲੋਕ ਪਾਣੀ ਦੀ ਕਮੀ ਤੋਂ ਪਰੇਸ਼ਾਨ

-- 10 August,2013

china

ਬੀਜਿੰਗ—10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਦੱਖਣ-ਪੱਛਮੀ ਚੀਨ ਵਿਚ ਸੋਕੇ ਦੇ ਕਾਰਨ 25 ਲੱਕ ਤੋਂ ਵਧ ਲੋਕ ਪੀਣ ਵਾਲੇ ਸਾਫ ਪਾਣੀ ਦੀ ਕਮੀ ਨਾਲ ਦੋ-ਚਾਰ ਹੋ ਰਹੇ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੁਲਾਈ ਵਿਚ ਹੁਣ ਤੱਕ ਸੋਕੇ ਕਾਰਨ 81 ਕਾਊਂਟੀ ਅਤੇ ਜ਼ਿਲਿਆਂ ਦੇ 1,236 ਸਹਿਰਾਂ ਵਿਚ ਇਕ ਕਰੋੜ 56 ਲੱਖ ਲੋਕ ਪ੍ਰਭਾਵਿਤ ਹੋਏ ਹਨ। ਗੁਈਝੋਉ ਸੂਬੇ ਵਿਚ 26 ਲੱਖ 40 ਹਜ਼ਾਰ ਲੋਕ ਪੀਣ ਵਾਲੇ ਪਾਣੀ ਦੀ ਕਮੀ ਤੋਂ ਪਰੇਸ਼ਾਨ ਹਨ। ਮੁੱਢਲੀ ਗਿਣਤੀ ਅਨੁਸਾਰ ਸੋਕੇ ਕਾਰਨ ਇਕ ਅਰਬ 29 ਕਰੋੜ ਡਾਲਰ ਦਾ ਆਰਥਕ ਨੁਕਸਾਨ ਹੋਇਆ ਹੈ। ਹਾਲਾਂਕਿ ਸੂਬੇ ਦੇ ਦੱਖਣੀ ਹਿੱਸਿਆਂ ਵਿਚ ਕੱਲ ਅਤੇ ਵੀਰਵਾਰ ਨੂੰ ਮੀਂਹ ਪੈਣ ਨਾਲ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਮਿਲੀ। ਸੂਬਾਈ ਵਿਗਿਆਨ ਕੇਂਦਰ ਦੇ ਅਨੁਸਾਰ ਸੋਕੇ ਦੀ ਸਮੱਸਿਆ ਅਗਲੇ ਹਫਤੇ ਵੀ ਜਾਰੀ ਰਹੇਗੀ।

Facebook Comment
Project by : XtremeStudioz