Close
Menu

ਚੀਨ ‘ਤੇ ਟੈਕਸ ਲਾਉਣਾ ਸਹੀਂ ਰਵੱਈਆ ਨਹੀਂ : ਅਮਰੀਕੀ ਉਦਯੋਗ

-- 15 June,2018

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਤੋਂ ਆਯਾਤ 50 ਅਰਬ ਡਾਲਰ ਦੇ ਉਤਪਾਦਾਂ ‘ਤੇ 25 ਫੀਸਦੀ ਟੈਕਸ ਲਾਉਣ ਦੇ ਫੈਸਲੇ ਦਾ ਅਮਰੀਕੀ ਉਦਯੋਗ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਚੀਨ ‘ਤੇ ਟੈਕਸ ਲਾਉਣਾ ਸਹੀ ਰਵੱਈਆ ਨਹੀਂ ਹੈ। ਅਮਰੀਕੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਤੇ ਸੀ.ਈ.ਓ. ਥਾਮਸ ਜੇ. ਡੋਨੋਹੂ ਨੇ ਕਿਹਾ, ”ਚੀਨ ਦੀ ਅਣ-ਉਚਿਤ ਵਪਾਰਕ ਸਰਗਰਮੀਆਂ ਲਈ ਉਸ ‘ਤੇ ਲਾਏ ਗਏ ਟੈਕਸ ਦੀ ਕੀਮਤ ਅਮਰੀਕੀ ਉਪਭੋਗਤਾਵਾਂ, ਨਿਰਮਾਤਾਵਾਂ ਤੇ ਕਿਸਾਨਾਂ ਨੂੰ ਚੁਕਾਉਣੀ ਪੈ ਸਕਦੀ ਹੈ।” ਉਨ੍ਹਾਂ ਕਿਹਾ ਕਿ ਚੀਨ ਦੀ ਵਪਾਰ ਤੇ ਨਿਵੇਸ਼ ਨੀਤੀਆਂ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਤਰੀਕੇ ਦੇ ਰੂਪ ‘ਚ ਟੈਕਸ ਦੇ ਇਸਤੇਮਾਲ ਦਾ ਚੈਂਬਰ ਆਫ ਕਾਮਰਸ ਵਿਰੋਧ ਕਰਦਾ ਹੈ।
ਹਾਲਾਂਕਿ ਵਿਰੋਧੀ ਡੈਮੋਕ੍ਰੋਟਿਕ ਪਾਰਟੀ ਨੇ ਚੀਨੀ ਉਤਪਾਦਾਂ ‘ਤੇ ਟੈਕਸ ਦਾ ਸਮਰਥਨ ਕੀਤਾ ਹੈ। ਸੀਨੇਟਰ ਚਕ ਸ਼ੁਮਰ ਨੇ ਕਿਹਾ ਕਿ ਚੀਨ ‘ਤੇ ਰਾਸ਼ਟਰਪਤੀ ਦੀ ਕਾਰਵਾਈ ਪੈਸੇ ਦੇ ਲਿਹਾਜ ਨਾਲ ਸਹੀ ਹੈ। ਚੀਨ ਸਾਡਾ ਅਸਲੀ ਵਪਾਰਕ ਦੁਸ਼ਮਣ ਹੈ। ਸੀਨੇਟ ਦੀ ਵਿੱਤ ਕਮੇਟੀ ਦੇ ਚੇਅਰਮੈਨ ਓਰਿਨ ਹੈਚ ਨੇ ਕਿਹਾ ਕਿ ਟੈਕਸ ਨਾਲ ਅਮਰੀਕੀ ਤੇ ਚੀਨੀ ਕੰਪਨੀਆਂ ਤੇ ਉਪਭੋਗਤਾਵਾਂ ਦੋਵਾਂ ਨੂੰ ਨੁਕਸਾਨ ਹੋਵੇਗਾ। ਦੋਵੇਂ ਦੇਸ਼ਾਂ ਦੇ ਅਰਥ ਵਿਵਸਥਾ ਨੂੰ ਵੀ ਇਸ ਦਾ ਨਤੀਜਾ ਭੁਗਤਨਾ ਪੈ ਸਕਦਾ ਹੈ।

Facebook Comment
Project by : XtremeStudioz