Close
Menu

ਚੀਨ ਤੇ ਨੇਪਾਲ ਸੰਬੰਧਾਂ ਦੇ 60 ਸਾਲ ਪੂਰੇ, ਜਿਨਪਿੰਗ ਨੇ ਦਿੱਤੀ ਵਧਾਈ

-- 02 August,2015

ਬੀਜਿੰਗ- ਚੀਨ ਅਤੇ ਨੇਪਾਲ ਦੇ ਵਿਚਕਾਰ ਡਿਪਲੋਮੈਂਟ ਸੰਬੰਧਾਂ ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ਦੇ ਮੌਕੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨੇਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਨੇ ਸ਼ਨੀਵਾਰ ਨੂੰ ਇਕ-ਦੂਜੇ ਨੂੰ ਵਧਾਈ ਦਿੱਤੀ। ਸ਼ੀ ਨੇ ਆਪਣੇ ਸੰਦੇਸ਼ ‘ਚ ਕਿਹਾ ਹੈ ਕਿ ਚੀਨ ਅਤੇ ਨੇਪਾਲ ਚੰਗੇ ਗੁਆਂਢੀ, ਚੰਗੇ ਦੋਸਤ ਅਤੇ ਚੰਗੇ ਸਾਝੇਦਾਰ ਹਨ। ਚੀਨ ਅਤੇ ਨੇਪਾਲ ਦੇ ਵਿਚਕਾਰ ਡਿਪਲੋਮੈਂਟ ਸੰਬੰਧਾਂ ਦੀ ਸਥਾਪਨਾ ਦੇ ਪਿਛਲੇ 60 ਸਾਲਾ ‘ਚ ਦੋਵਾਂ ਦੇਸ਼ਾਂ ਦੇ ਸੰਬੰਧਾਂ ‘ਚ ਸਥਾਈ ਵਿਕਾਸ ਹੋਇਆ ਹੈ ਅਤੇ ਦੋਵਾਂ ਦੇ ਵਿਚਕਾਰ ਮਿੱਤਰਤਾ ਦੇ ਆਧਾਰ ‘ਤੇ ਵਿਆਪਕ ਸਹਿਕਾਰੀ ਸਾਝੇਦਾਰੀ ਸਥਾਪਿਤ ਹੋਈ ਹੈ।ਸ਼ੀ ਨੇ ਕਿਹਾ ਹੈ ਕਿ ਮੈਂ ਚੀਨ ਨੇਪਾਲ ਸੰਬੰਧਾਂ ਦੇ ਵਿਕਾਸ ਨੂੰ ਬਹੁਤ ਮਹੱਤਵ ਦਿੰਦਾ ਹਾਂ ਅਤੇ ਤੁਹਾਡੇ ਨਾਲ ਮਿਲ ਕੇ ਦੋਵਾਂ ਦੇਸ਼ਾਂ ਦੀ ਜਨਤਾ ਦੇ ਹਿੱਤਾਂ ਲਈ ਚੀਨ-ਨੇਪਾਲ ਸੰਬੰਧਾਂ ਨੂੰ ਹੋਰ ਲਾਭਦਾਇਕ ਬਣਾਉਣ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ। ਨੇਪਾਲ ਦੇ ਰਾਸ਼ਟਰਪਤੀ ਯਾਦਵ ਨੇ ਆਪਣੇ ਸੰਦੇਸ਼ ‘ਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਡਿਪਲੋਮੈਂਟ ਸੰਬੰਧਾਂ ਦੀ ਸਥਾਪਨਾ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਵੱਖ-ਵੱਖ ਖੇਤਰਾਂ ‘ਚ ਸਹਿਯੋਗ ਡੂੰਘਾ ਹੋਇਆ ਹੈ ਅਤੇ ਇਸ ਨਾਲ ਦੋਵਾਂ ਦੀ ਦੋਸਤੀ ਮਜਬੂਤ ਹੋਈ ਹੈ।

Facebook Comment
Project by : XtremeStudioz