Close
Menu

ਚੀਨ ਤੇ ਪਾਕਿ ਵਿਚਾਲੇ ਹੋਏ 51 ਸਮਝੌਤੇ

-- 21 April,2015

ਇਸਲਾਮਾਬਾਦ, ਭਾਰਤ ਦੇ ਤੌਖਲਿਆਂ ਨੂੰ ਦਰਕਿਨਾਰ ਕਰਦਿਆਂ ਚੀਨ ਨੇ ਅੱਜ ਆਪਣੇ ਪਰਖੇ ਹੋਏ ਸਹਿਯੋਗੀ ਪਾਕਿਸਤਾਨ ਨਾਲ ਆਰਥਿਕ ਕੌਰੀਡੋਰ ਦੇ ਨਿਰਮਾਣ ਬਾਰੇ 46 ਅਰਬ ਅਮਰੀਕੀ ਡਾਲਰ ਦਾ ਸਮਝੌਤਾ ਨੇਪਰੇ ਚਾਡ਼੍ਹਿਆ। ਇਹ ਆਰਥਿਕ ਕੌਰੀਡੋਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚੋਂ ਹੋ ਕੇ ਨਿਕਲਣਾ ਹੈ। ਦੋਵਾਂ ਦੇਸ਼ਾਂ ਵਿਚਾਲੇ ਅੱਜ ਕੁੱਲ 51 ਸਮਝੌਤਿਆਂ ’ਤੇ ਦਸਤਖ਼ਤ ਹੋਏ। ਤਿੰਨ ਹਜ਼ਾਰ ਕਿਲੋਮੀਟਰ ਲੰਮੇ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਪ੍ਰਾਜੈਕਟ ’ਤੇ ਚੀਨ ਵੱਲੋਂ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਪਾਕਿਸਤਾਨ ਪਹੁੰਚਣ ’ਤੇ ਸ਼ਾਹੀ ਸਵਾਗਤ ਕੀਤਾ ਗਿਆ।

Facebook Comment
Project by : XtremeStudioz