Close
Menu

ਚੀਨ ਦੀਆਂ ਗਤੀਵਿਧੀਆਂ ਤੋਂ ਅਮਰੀਕਾ ਚਿੰਤਤ : ਓਬਾਮਾ

-- 10 April,2015

ਜਮੈਕਾ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਚੀਨ ਦੱਖਣੀ ਚੀਨ ਸਾਗਰ ਤੋਂ ਛੋਟੇ ਦੇਸ਼ਾਂ ਨੂੰ ਬਾਹਰ ਕਰਨ ਆਪਣੇ ਵਿਸ਼ਾਲ ਖੇਤਰ ਅਤੇ ਤਾਕਤ ਦੀ ਵਰਤੋਂ ਕਰ ਰਿਹਾ ਹੈ ਜਿਸ ਨੂੰ ਲੈ ਕੇ ਅਮਰੀਕਾ ਚਿੰਤਤ ਹੈ। ਓਬਾਮਾ ਦਾ ਬਿਆਨ ਉਸ ਸਮੇਂ ਆਇਆ ਜਦੋਂ ਚੀਨ ਨੇ ਦੱਖਣੀ ਸਾਗਰ ‘ਤੇ ਨਕਲੀ ਟਾਪੂ ਦੇ ਨਿਰਮਾਣ ਦਾ ਬਚਾਅ ਕੀਤਾ।
ਓਬਾਮਾ ਨੇ ਕਿਹਾ ਕਿ ਖਣਿਜ ਨਾਲ ਭਰੇ ਪਾਣੀ ਨੂੰ ਬਚਾਉਣ ਦੀ ਲੋੜ ਹੈ ਜਿਥੇ ਚੀਨ ਨੇ ਵਿਅਤਨਾਮ, ਫਿਲੀਪੀਨਸ, ਮਲੇਸ਼ੀਆ ਅਤੇ ਤਾਈਵਾਨ ਦੇ ਦਾਵਿਆਂ ਨੂੰ ਦਰਕਿਨਾਰ ਕਰਕੇ ਰੱਖਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਜਮੈਕਾ ‘ਚ ਕੈਰੇਬੀਅਨ ਸ਼ਿਖਰ ਸੰਮੇਲਨ ਦੌਰਾਨ ਕਿਹਾ ਕਿ ਅਸੀਂ ਚੀਨ ਦੇ ਇਸ ਕਦਮ ਤੋਂ ਚਿੰਤਤ ਹਾਂ ਜਿਥੇ ਉਹ ਕਿਸੇ ਵੀ ਅੰਤਰਰਾਸ਼ਟਰੀ ਮਾਨਦੰਡਾਂ ਅਤੇ ਨਿਯਮਾਂ ਨਾਲ ਬੰਨ੍ਹੇ ਨਹੀਂ ਹਨ। ਉਹ ਇਨ੍ਹਾਂ ਛੋਟੇ ਦੇਸ਼ਾਂ ਨੂੰ ਮਜਬੂਤ ਕਰਨ ਲਈ ਆਪਣੇ ਵਿਸ਼ਾਲ ਆਕਾਰ ਅਤੇ ਸ਼ਕਤੀਆਂ ਦੀ ਵਰਤੋਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ ਨੂੰ ਕੂਟਨੀਤਿਕ ਤਰੀਕੇ ਨਾਲ ਹਲ ਕੀਤਾ ਜਾ ਸਕਦਾ ਹੈ ਪਰ ਫਿਲੀਪੀਨਸ ਅਤੇ ਵਿਅਤਨਾਮ ਚੀਨ ਤੋਂ ਵੱਡੇ ਨਹੀਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਉਥੋਂ ਬੇਦਖਲ ਕੀਤਾ ਜਾਵੇ। ਚੀਨੀ ਅਧਿਕਾਰੀਆਂ ਨੇ ਕਿਹਾ ਕਿ ਚੀਨ ਦੇ ਇਸ ਕੰਮ ਦਾ ਇਸਤੇਮਾਲ ਫੌਜੀ ਰੱਖਿਆ ਲਈ ਕੀਤਾ ਜਾਵੇਗਾ ਅਤੇ ਇਸ ਨਾਲ ਹੋਰ ਦੇਸ਼ਾਂ ਨੂੰ ਵੀ ਫਾਇਦਾ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਚੀਨ ਦੀਆਂ ਇਸ ਖੇਤਰ ‘ਚ ਗਤੀਵਿਧੀਆਂ ਚਿੰਤਾ ਪੈਦਾ ਕਰਦੀਆਂ ਹੈ।

Facebook Comment
Project by : XtremeStudioz