Close
Menu

ਚੀਨ ਦੇ ਦਰਿਆ ‘ਚ ਡੁੱਬਿਆ ਜਹਾਜ਼-5 ਮੌਤਾਂ, 458 ਲੋਕ ਲਾਪਤਾ

-- 03 June,2015

ਬੀਜਿੰਗ, 3 ਜੂਨ -ਦੱਖਣੀ ਚੀਨ ਦੀ ਯਾਂਗਤਜ਼ੀ ਨਦੀ ਵਿਚ ਆਏ ਤੂਫਾਨ ਦੀ ਲਪੇਟ ‘ਚ ਆਉਣ ਕਾਰਨ ਇਕ ਸਮੁੰਦਰੀ ਜਹਾਜ਼ ਦਾ ਡੁੱਬ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 458 ਵਿਅਕਤੀ ਲਾਪਤਾ ਹੋ ਗਏ ਜਿਨ੍ਹਾਂ ‘ਚ ਬਹੁਤੇ ਬਜੁਰਗ ਵਿਅਕਤੀ ਹਨ | ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ | ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ 458 ਲੋਕਾਂ ਨੂੰ ਲਿਜਾ ਰਿਹਾ ਦੋਂਗਫਾਂਗਸ਼ੀਸ਼ਿੰਗ ਜਾ ਈਸਟਰ ਸਟਾਰ ਨਾਮੀ ਜਹਾਜ਼ ਨਾਨਜਿੰਗ ਤੋਂ ਚੋਂਗਜਿੰਗ ਜਾ ਰਿਹਾ ਸੀ | ਇਸੇ ਦੌਰਾਨ ਉਹ ਹੁਬੇਈ ਸੂਬੇ ਵਿਚ ਨਦੀ ਦੇ ਜਿਆਨਲੀ ਖੇਤਰ ਵਿਚ ਕਲ੍ਹ ਰਾਤ ਕਰੀਬ 9.28 ਮਿੰਟ ‘ਤੇ ਡੁੱਬ ਗਿਆ | ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਬਹੁਤੇ ਯਾਤਰੀ ਸੌਣ ਚਲੇ ਗਏ ਸਨ | ਸਰਕਾਰੀ ਖ਼ਬਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਕੈਪਟਨ ਅਤੇ ਮੁੱਖ ਇੰਜਨੀਅਰ ਸਮੇਤ 10 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ | ਕੈਪਟਨ ਤੇ ਇੰਜਨੀਅਰ ਨੇ ਦੱਸਿਆ ਕਿ ਜਹਾਜ਼ ਤੂਫਾਨ ਦੀ ਲਪੇਟ ਵਿਚ ਆ ਗਿਆ ਸੀ ਜਦਕਿ ਅਧਿਕਾਰਤ ਕਲੋਜ਼ ਸਰਕਟ ਕੈਮਰਿਆਂ ਮੁਤਾਬਕ ਬਚਾਏ ਗਏ ਵਿਅਕਤੀ ਦੀ ਗਿਣਤੀ 35 ਦੇ ਕਰੀਬ ਹੈ |

Facebook Comment
Project by : XtremeStudioz