Close
Menu

ਚੀਨ ਦੇ ਪ੍ਰਧਾਨ ਮੰਤਰੀ ਦੀ ਤਿੱਬਤ ’ਚ ਚੁੱਪਚਪੀਤੀ ਫੇਰੀ, ਤਿੱਬਤ ਨੂੰ ਦੱਸਿਆ ਚੀਨ ਦਾ ਹਿੱਸਾ

-- 30 July,2018

ਨਵੀਂ ਦਿੱਲੀ- ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਕਿਹਾ ਹੈ ਕਿ ਤਿੱਬਤ ਲੰਬੇ ਸਮੇਂ ਤੋਂ ਚੀਨ ਦਾ ਅਟੁੱਟ ਹਿੱਸਾ ਰਿਹਾ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਕਿ 25 ਤੋਂ 27 ਜੁਲਾਈ ਵਿਚਾਲੇ ਨਿੰਗਚੀ, ਸ਼ੈਨਨ ਅਤੇ ਲਹਾਸਾ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹ ਜੋਖਾਂਗ ਮੰਦਰ ਵੀ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਚੁਆਨਤਿੱਬਤ ਦੇ ਲਹਾਸਾਨਿੰਗਜੀ ਖ਼ੰਡ ਦਾ ਵੀ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਤਿੱਬਤ ਨੂੰ ਚੀਨ ਦਾ ਅਟੁੱਟ ਹਿੱਸਾ ਕਰਾਰ ਦਿੱਤਾ। ਉਹ ਆਪਣੇ ਇਸ਼ਾਰਿਆਂ ਚ ਇਸ ਖੇਤਰ ਚ ਦਲਾਈਲਾਮਾ ਸਮਰਥਕਾਂ ਦੀਆਂ ਭਾਵਨਾਵਾਂ ਵੱਲ ਇਸ਼ਾਰਾ ਕਰ ਰਹੇ ਸਨ। ਕੇਕਿਯਾਂਗ ਦਾ ਇਹ ਤਿੰਨ ਦਿਨਾਂ ਦੋਰਾ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਸੀ ਪਰ ਇਸਦੀ ਖ਼ਬਰ ਦੋ ਦਿਨਾਂ ਬਾਅਦ ਐਤਵਾਰ ਨੂੰ ਦਿੱਤੀ ਗਈ। 

Facebook Comment
Project by : XtremeStudioz