Close
Menu

ਚੀਨ ਨਾਲ ਸਰਹੱਦ ‘ਤੇ ਕੋਈ ਤਣਾਅ ਨਹੀਂ: ਐਂਟਨੀ

-- 24 February,2014

ਕੋਚੀ— ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਐਤਵਾਰ ਨੂੰ ਕਿਹਾ ਕਿ ਚੀਨ ਨਾਲ ਸਰਹੱਦ ਵਿਵਾਦ ਨੂੰ ਲੈ ਕੇ ਕੋਈ ਤਣਾਅ ਨਹੀਂ ਹੈ। ਐਂਟਨੀ ਨੇ ਦੱਸਿਆ ਕਿ ਰੱਖਿਆ ਸਕੱਤਰ ਸੋਮਵਾਰ ਨੂੰ ਨਵੀਂ ਦਿੱਲੀ ‘ਚ ਚੀਨ ਦੇ ਰੱਖਿਆ ਸਕੱਤਰ ਨਾਲ ਇਸ ਸੰਬੰਧ ‘ਚ ਬੈਠਕ ਕਰਨਗੇ। ਰੱਖਿਆ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸੰਬੰਧ ‘ਚ ਕੋਈ ਵੀ ਫੈਸਲਾ ਇੱਕਲਾ ਭਾਰਤ ਨਹੀਂ ਕਰ ਸਕਦਾ ਅਤੇ ਇਸ ਲਈ ਦੋਹਾਂ ਦੇਸ਼ਾਂ ਦੇ ਦ੍ਰਿਸ਼ਟੀਕੋਣ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਚੀਨ ਨਾਲ ਸਰਹੱਦ ਸਹਿਯੋਗ ‘ਤੇ ਇਕ ਸਮਝੌਤਾ ਕੀਤਾ ਗਿਆ ਹੈ। ਇਸ ਦੇ ਇਲਾਵਾ ਦੋਹਾਂ ਦੇਸ਼ਾਂ ਨੇ ਫੌਜ ਅਤੇ ਹਵਾਈ ਫੌਜ ਦੇ ਇਕ ਸੰਯੁਕਤ ਅਭਿਆਸ ਕਰਨ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਦੀ ਬਹੁਤ ਲੰਬੀ ਸਾਂਝੀ ਸਰਹੱਦ ਹੈ ਅਤੇ ਇਹ ਸ਼ਾਂਤੀਪੂਰਣ ਹੈ। ਜੇਕਰ ਕੋਈ ਵਿਵਾਦ ਆਉਂਦਾ ਹੈ ਤਾਂ ਉਸ ਦਾ ਹੱਲ ਕੱਢ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਸਰਹੱਦ ਸਹਿਯੋਗ ਸੁਰੱਖਿਆ ਸਮਝੌਤਾ ਹੋਣ ਤੋਂ ਬਾਅਦ ਵੀ ਸਰਹੱਦ ਪਾਰ ਕਰਨ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨੂੰ ਦੋਹਾਂ ਦੇਸ਼ਾਂ ਦੀ ਫੌਜ ਦੇ ਹੇਠਲੇ ਪੱਧਰ ‘ਤੇ ਹੀ ਹੱਲ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz