Close
Menu

ਚੀਨ ਨੇ ਇਕ ਹੋਰ ਉੱਚ ਆਗੂ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਜਾਂਚ ਦੇ ਹੁਕਮ

-- 02 September,2013

ਪੇਇਚਿੰਗ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵੱਢੀਖੋਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਦਿਆਂ ਚੀਨ ਨੇ ਅੱਜ ਕੌਮੀ ਸੰਪਤੀ ਦੇ ਰੈਗੂਲੇਟਰ ਦੇ ਪ੍ਰਭਾਵਸ਼ਾਲੀ ਮੁਖੀ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ, ਜੋ ਪਿਛਲੇ ਸ਼ਾਸਕਾਂ ਨਾਲ ਆਪਣੇ ਬਹੁਤ ਨੇੜਲੇ ਸਬੰਧਾਂ ਕਰਕੇ ਜਾਣਿਆ ਜਾਂਦਾ ਹੈ।

ਜਿਆਂਗ ਜੇਮਨ, ਸਰਕਾਰ ਦੀ ਮਾਲਕੀ ਵਾਲੇ ਐਸੇਟਸ ਸੁਪਰਵੀਜ਼ਨ ਤੇ ਐਡਮਨਿਸਟਰੇਸ਼ਨ  ਕਮਿਸ਼ਨ (ਐਸਏਐਸਏਸੀ) ਦੇ ਮੁਖੀ ਹਨ, ਤੇ ਇਹ ਕਮਿਸ਼ਨ ਕੇਂਦਰੀ ਕੈਬਨਿਟ ਅਧੀਨ ਕੰਮ ਕਰਦਾ ਹੈ, ਉਸ ਵਿਰੁੱਧ ਗੰਭੀਰ ਅਨੁਸ਼ਾਸਨੀ ਅਵੱਗਿਆਵਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਸੀਪੀਸੀ ਦੇ ਅਨੁਸ਼ਾਸਨ ਦੀ ਜਾਂਚ ਕਰਨ ਵਾਲੇ ਕੇਂਦਰੀ ਕਮਿਸ਼ਨ ਦੇ ਹਵਾਲੇ ਨਾਲ ਖ਼ਬਰ ਏਜੰਸੀ ਸਿਨਹੂਆ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਜਾਂਚ ਨਵੇਂ ਬਣੇ ਰਾਸ਼ਟਰਪਤੀ ਸੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕਰਾਈ ਜਾ ਰਹੀ ਦੱਸੀ ਜਾਂਦੀ ਹੈ।
ਇਸ ਸਾਲ  ਮਾਰਚ ਵਿਚ ਐਸਏਐਸਏਸੀ ਦਾ ਮੁਖੀ ਬਣਨ ਤੋਂ ਪਹਿਲਾਂ 57 ਸਾਲਾ ਜਿਆਂਗ, ਚਾਈਨਾ ਨੈਸ਼ਨਲ ਪੈਟਰੋਲੀਅਮ ਕੰਪਨੀ (ਸੀਐਨਪੀਸੀ) ਦਾ ਚੇਅਰਮੈਨ ਸੀ। ਇਹ ਦੇਸ਼ ਦੀ ਸਭ ਤੋਂ ਵੱਡੀ ਤੇਲ ਤੇ ਗੈਰ ਉਤਪਾਦਨ ਕੰਪਨੀ ਹੈ ਤੇ ਤੇਲ ਖੇਤਰ ’ਚ ਸੇਵਾਵਾਂ ਦੇਣ ਵਾਲੀਆਂ ਦੁਨੀਆਂ ਦੀਆਂ ਪ੍ਰਮੁੱਖ ਕੰਪਨੀਆਂ ’ਚੋਂ ਇਕ ਹੈ।
ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਵਿਰੁੱਧ ਕਥਿਤ ਉਲੰਘਣਾਵਾਂ ਦੀ ਇਹ ਜਾਂਚ ਪਿਛਲੇ ਕਾਰਜ ਜਾਂ ਹੁਣ ਦੇ ਕਾਰਜਕਾਲ ਸਬੰਧੀ ਕੀਤੀ ਜਾ ਰਹੀ ਹੈ।
ਜਿਆਂਗ ਦਾ ਨਾਮ ਪਿਛਲੇ ਸਾਲ ਇਕ ਸੜਕ ਹਾਦਸੇ ਦੀ ਜਾਂਚ ਵਿਚ ਵੀ ਬੋਲਦਾ ਸੀ। ਇਸ ਹਾਦਸੇ ’ਚ ਹੂ ਜਿਨਤਾਓ ਦੇ ਇਕ ਬਹੁਤ ਵੱਡੇ ਸਮਰਥਕ ਤੇ ਸਹਾਇਕ ਲਿੰਗ ਜਿਹੂਆ ਦਾ ਪੁੱਤਰ ਮਾਰਿਆ ਗਿਆ ਸੀ। ਪਿਛਲੇ ਸਾਲ ਮਾਰਚ ’ਚ ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਉਹ ਪੇਇਚਿੰਗ ’ਚ ਕਾਲੀ ਫੇਰਾਰੀ ’ਤੇ ਜਾ ਰਿਹਾ ਸੀ। ਇਸ ਵਾਹਨ ’ਚ ਸਵਾਰ ਦੋ ਔਰਤਾਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ ਸਨ ਤੇ ਜਿਹੂਆ ਦਾ ਪੁੱਤਰ ਅਰਧ ਨਗਨ ਮ੍ਰਿਤ ਹਾਲਤ ’ਚ ਮਿਲਿਆ ਸੀ।
ਉਸ ਸਮੇਂ ਸੀਐਨਪੀਸੀ ਦੇ ਚੇਅਰਮੈਨ ਜਿਆਂਗ ਤੋਂ ਪਾਰਟੀ ਦੀ ਸਿਖਰਲੀ ਅਨੁਸ਼ਾਸਨੀ ਬਾਡੀ ਨੇ ਪੁੱਛ-ਪੜਤਾਲ ਕੀਤੀ ਸੀ ਕਿਉਂਕਿ ਸੀਐਨਪੀਸੀ ਰਾਹੀਂ ਦੋਵੇਂ ਜ਼ਖ਼ਮੀ ਔਰਤਾਂ ਦੇ ਪਰਿਵਾਰਾਂ ਨੂੰ ਵੱਡੀ ਰਾਸ਼ੀ ਦਿੱਤੀ ਗਈ ਸੀ।

Facebook Comment
Project by : XtremeStudioz