Close
Menu

ਚੀਨ ਨੇ ਟੈਸਟ ਕੀਤਾ ਨਿਊਕਲੀਅਰ ਵਾਹਨ, ਅਮਰੀਕਾ ਦੀ ਉੱਡੀ ਨੀਂਦ

-- 16 June,2015

ਬੀਜਿੰਗ— ਚੀਨ ਦੇ ਰੱਖਿਆ ਮੰਤਰਾਲਾ ਨੇ ਸੁਪਰਸੋਨਿਕ ਨਿਊਕਲੀਅਰ ਡਲਿਵਰੀ ਵਾਹਨ ਦੇ ਸਫਲ ਪ੍ਰੀਖਣ ਦਾ ਦਾਅਵਾ ਕੀਤਾ ਹੈ। ਦੱਖਣੀ ਚੀਨ ਸਾਗਰ ਦੇ ਤਣਾਅ ਦੌਰਾਨ ਅਮਰੀਕਾ ਚੀਨ ਦੇ ਇਸ ਕਦਮ ਨੂੰ ਨਵਾਂ ਪੈਂਤਰਾ ਕਰਾਰ ਦੇ ਰਿਹਾ ਹੈ ਅਤੇ ਇਸ ਨੂੰ ਚੀਨ ਦੇ ਫੌਜੀ ਅਭਿਆਸ ਦੀ ਅੱਤ ਦੱਸ ਰਿਹਾ ਹੈ। ਇਹ ਹਾਈਪਰਸੋਨਿਕ ਵਾਹਨ ਇਕ ਬੇਹੱਦ ਉੱਚ ਤਕਨੀਕ ਵਾਲਾ ਅਜਿਹਾ ਹਥਿਆਰ ਹੈ ਜੋ ਅਮਰੀਕੀ ਮਿਜ਼ਾਈਲ ਤੋਂ ਬਚ ਨਿਕਲਣ ਦੇ ਸਮਰੱਥ ਹੈ। ਇਸ ਦਾ ਸਫਲ ਪ੍ਰੀਖਣ ਐਤਵਾਰ ਨੂੰ ਕੀਤਾ ਗਿਆ ਜਿਸ ਨੂੰ ਅਮਰੀਕੀ ਰੱਖਿਆ ਮੰਤਰਾਲਾ ਨੇ ਕੋਰਡ ਨਾਮ ‘ਵੂ-14′ ਦਿੱਤਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਵਲੋਂ 18 ਮਹੀਨਿਆਂ ਵਿਚ ਇਸ ਦਾ ਇਹ ਚੌਥਾ ਪ੍ਰੀਖਣ ਹੈ।
ਹਾਂਗਕਾਂਗ ਦੀ ਅਖਬਾਰ ਸਾਊਥ ਚਾਈਨਾ ਮਾਨੀਟਰਿੰਗ ਪੋਸਟ ਵਿਚ ਛਪੇ ਗ੍ਰਹਿ ਮੰਤਰਾਲਾ ਦੇ ਬਿਆਨ ਵਿਚ ਕਿਹਾ ਗਿਆ ਹੈ ‘ਸਾਡੇ ਖੇਤਰ ਵਿਚ ਤੈਅ ਵਿਗਿਆਨਿਕ ਖੋਜ ਅਤੇ ਪ੍ਰੀਖਣ ਆਮ ਜਿਹੀ ਗੱਲ ਹੈ ਅਤੇ ਇਨ੍ਹਾਂ ਪ੍ਰੀਖਣਾਂ ਨੂੰ ਕਿਸੇ ਖਾਸ ਮਕਸਦ ਜਾਂ ਉਦੇਸ਼ ਨੂੰ ਨਿਸ਼ਾਨਾ  ਬਣਾ ਕੇ ਨਹੀਂ ਕੀਤਾ ਜਾ ਸਕਦਾ।’

Facebook Comment
Project by : XtremeStudioz