Close
Menu

ਚੀਨ ਨੇ ਤਿਨਆਨਜਿਨ ਧਮਾਕਿਆਂ ਤੋਂ ਬਾਅਦ ਹਥਿਆਰਾਂ ਦੀ ਸੁਰੱਖਿਆ ਜਾਂਚ ਦਾ ਹੁਕਮ ਦਿੱਤਾ

-- 21 August,2015

ਬੀਜਿੰਗ- ਚੀਨ ਦੇ ਤਿਆਨਜਿਨ ‘ਚ ਪਿਛਲੇ ਹਫਤੇ ਇਕ ਗੋਦਾਮ ‘ਚ ਭਿਆਨਕ ਧਮਾਕੇ ‘ਚ 114 ਲੋਕਾਂ ਦੀ ਮੌਤ ਅਤੇ 65 ਲੋਕਾਂ ਦੇ ਲਾਪਤਾ ਹੋਣ ਤੋਂ ਬਾਅਦ ਚੀਨੀ ਫੌਜ ਨੇ ਹਥਿਆਰਾਂ ਅਤੇ ਗੋਲੀ-ਸਿੱਕਾ ਤੇ ਹੋਰ ਬਾਰੂਦ ਦੀ ਸੁਰੱਖਿਆ ਲਈ ਜਾਂਚ ਦਾ ਹੁਕਮ ਦਿੱਤਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ.) ਦੈਨਿਕ ਮੁਤਾਬਕ ਪੀ. ਐਲ. ਏ. ਦੇ ਚਾਰ ਦਫਤਰਾਂ ਜਨਰਲ ਸਟਾਫ ਹੈਡਕੁਆਰਟਰਸ, ਜਨਰਲ ਪੋਲੀਟੀਕਲ ਡਿਪਾਰਟਮੈਂਟ ਜਨਰਲ ਲਾਜਿਸਟਿਕਸ ਡਿਪਾਰਟਮੈਂਟ ਨੇ ਸਾਂਝਾ ਨੋਟਿਸ ਜਾਰੀ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਚਾਰ ਵਿਭਾਗਾਂ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਸੁਰੱਖਿਆ ਜਾਂਚ ਦੇ ਵਿਸ਼ੇ ‘ਤੇ ਇਕ ਮੀਟਿੰਗ ਕੀਤੀ ਸੀ। ਫੌਜ ਅਤੇ ਹਥਿਆਰਬੰਦ ਪੁਲਸ ਨੂੰ ਆਪਣੇ ਹਥਿਆਰਾਂ, ਗੋਲੀ ਸਿੱਕਾ, ਈਂਧਨ, ਰਸਾਇਣ, ਧਮਾਕਾਖੇਜ਼ ਸਮੱਗਰੀ ਅਤੇ ਹੋਰ ਸਮੱਗਰੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਤਿਆਨਜਿਨ ਵਰਗੀ ਘਟਨਾ ਮੁੜ ਤੋਂ ਨਾ ਵਾਪਰੇ।
ਤਿਆਨਜਿਨ ਬੰਦਰਗਾਹ ਨਾਲ ਜੁੜੇ ਇਕ ਗੋਦਾਮ ‘ਚ ਦੋ ਧਮਾਕੇ ਹੋਣ ਤੋਂ ਬਾਅਦ ਉਸ ਦੇ ਨੇੜਲੇ ਕਈ ਕਿਲੋਮੀਟਰ ਤੱਕ ਦੇ ਇਲਾਕੇ ਤਬਾਹ ਹੋ ਗਏ ਸਨ, ਜਿਸ ‘ਚ ਕਈ ਬਹੁਮੰਜ਼ਿਲਾ ਭਵਨ ਵੀ ਸ਼ਾਮਲ ਸਨ। ਇਨ੍ਹਾਂ ਵੱਡੇ ਰਸਾਇਣਕ ਧਮਾਕਆਿਂ ਨੂੰ ਚੀਨ ਦਾ ਸਭ ਤੋਂ ਭਿਆਨਕ ਉਦਯੋਗਿਕ ਹਾਦਸਾ ਮੰਨਿਆ ਗਿਆ ਹੈ, ਜਿਸ ‘ਚ 114 ਲੋਕਾਂ ਦੀ ਜਾਨ ਚਲੀ ਗਈ ਅਤੇ 65 ਅਜੇ ਵੀ ਲਾਪਤਾ ਹਨ। ਹਸਪਤਾਲਾਂ ‘ਚ 670 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵੈਸੇ ਤਾਂ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਧਮਾਕਿਆਂ ਦੀ ਵਜ੍ਹਾ ਕੀ ਸੀ ਪਰ ਅਧਿਕਾਰੀ ਇਕ ਵਿਸ਼ਾਲ ਗੋਦਾਮ ‘ਚ ਰੱਖੇ 3000 ਟਨ ਰਸਾਇਣ ਨੂੰ ਹਟਾਉਣ ਦੇ ਕੰਮ ‘ਚ ਲੱਗੇ ਸਨ। ਉਸ ‘ਚ 700 ਟਨ ਸੋਡੀਅਮ ਸਾਈਨਾਈਡ ਸੀ।

Facebook Comment
Project by : XtremeStudioz