Close
Menu

ਚੀਨ ਨੇ ਨਿਊਜ਼ੀਲੈਂਡ ਦੇ ਡੇਅਰੀ ਪ੍ਰੋਡਕਟਾਂ ‘ਤੇ ਲਗਾਈ ਪਾਬੰਦੀ

-- 08 August,2013

images

ਆਕਲੈਂਡ,. 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਨਿਊਜ਼ੀਲੈਂਡ ਦੀ ਘਰੇਲੂ ਦੁੱਧ ਪ੍ਰੋਡਕਟ ਕੰਪਨੀ ਫਾਂਟੇਰਾ ਵਲੋਂ ਦੁੱਧ ਦੇ ਪਾਊਡਰ ‘ਚ ਹਾਨੀਕਾਰਕ ਜੀਵਾਣੂ ਪਾਏ ਜਾਣ ‘ਤੇ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਚੀਨ ਨੇ ਨਿਊਜ਼ੀਲੈਂਡ ਨਾਲ ਦੁੱਧ ਪ੍ਰੋਡਕਟ ਸਪਲਾਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟਿਮ ਗ੍ਰੋਸ਼ਰ ਨੇ ਐਤਵਾਰ ਨੂੰ ਚੀਨ ਦੇ ਇਸ ਕਦਮ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਵਿਸ਼ਾਲ ਦੁੱਧ ਪ੍ਰੋਡਕਟ ਕੰਪਨੀ ਨੇ ਵਿਸ਼ਵ ਬਜ਼ਾਰਾਂ ਨਾਲ ਆਪਣੇ 1000 ਟਨ ਦੁੱਧ ਪ੍ਰੋਡਕਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਸੀ । ਚੀਨ ਦੇ ਇਸ ਫੈਸਲੇ ‘ਤੇ ਗ੍ਰੋਸ਼ਰ ਨੇ ਕਿਹਾ ਕਿ ਮੌਜੂਦਾ ਹਾਲਤ ‘ਚ ਚੀਨ ਦਾ ਇਹ ਕਦਮ ਉਚਿਤ ਹੈ। ਚੀਨ ਨੇ ਆਸਟ੍ਰੇਲੀਆ ਨਾਲ ਵੀ ਦੁੱਧ ਪ੍ਰੋਡਕਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸ ਵਲੋਂ ਬਣਾਏ ਦੁੱਧ ਪ੍ਰੋਡਕਟਾਂ ਖਾਸ ਕਰਕੇ ਨਵਜੰਮੇ ਅਤੇ ਬੱਚਿਆਂ ਲਈ ਬਣਾਏ ਗਏ ਦੁੱਧ ਅਤੇ ਸਾਫਟ ਡਰਿੰਕ ਨੂੰ ਜ਼ਹਿਰੀਲੇ ਪਦਾਰਥ ‘ਚ ਬਦਲਣ ਵਾਲੇ ਜੀਵਾਣੂ ਕਲਾਸਟ੍ਰਡੀਅਮ ਬਾਟੁਲੀਨਮ ਦੇ ਸਟ੍ਰੋਨਸ ਪਾਏ ਜਾਣ ਦੀ ਅਤੇ ਆਪਣੇ ਗਾਹਕਾਂ ਨਾਲ ਸਪਲਾਈ ਕੀਤੇ ਗਏ ਪ੍ਰੋਡਕਟਾਂ ਦੀ ਜਾਂਚ ਕਰਨ ਦੀ ਬੇਨਤੀ ਵੀ ਕੀਤੀ ਸੀ । ਇਸ ਜੀਵਾਣੂ ਦੇ ਘੇਰੇ ‘ਚ ਦਾਇਰੇ ‘ਚ ਨਿਊਜ਼ੀਲੈਂਡ, ਚੀਨ, ਆਸਟ੍ਰੇਲੀਆ, ਥਾਈਲੈਂਡ, ਮਲੇਸ਼ੀਆ, ਵਿਅਤਨਾਮ, ਸਾਊਦੀ ਅਰਬ ਹੈ। ਜ਼ਿਕਰਯੋਗ ਹੈ ਕਿ ਚੀਨ ‘ਚ 2008 ‘ਚ ਜ਼ਹਿਰੀਲਾ ਦੁੱਧ ਪੀਣ ਨਾਲ ਛੇ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਲੱਖ ਤੋਂ ਜ਼ਿਆਦਾ ਨਵਜੰਮੇ ਬੱਚੇ ‘ਮੈਲਾਮਾਈਨ’ ਨਾਂ ਦੇ ਖਤਰਨਾਕ ਉਦਯੋਗਿਕ ਰਸਾਇਣ ਦੇ ਸ਼ਿਕਾਰ ਪਾਏ ਗਏ ਸਨ।

Facebook Comment
Project by : XtremeStudioz